ਵਰਲਡ ਲੇਬਰ ਡੇ ਤੇ ਰੇਸ਼ਮ ਸਿੰਘ ਅਨਮੋਲ ਨੇ ਖੇਤ ਮਜ਼ਦੂਰਾਂ ਨਾਲ ਖਾਧਾ ਖਾਣਾ, ਲੋਕਾਂ ਨੂੰ ਦਿੱਤਾ ਇਹ ਸੁਨੇਹਾ

By  Shaminder May 1st 2020 05:27 PM -- Updated: May 1st 2020 05:33 PM

ਗਾਇਕ ਰੇਸ਼ਮ ਸਿੰਘ ਅਨਮੋਲ ਲਾਕ ਡਾਊਨ ਦੌਰਾਨ ਆਪਣੇ ਘਰ ‘ਚ ਹੀ ਸਮਾਂ ਹੀ ਬਿਤਾ ਰਹੇ ਨੇ । ਇਸ ਦੌਰਾਨ ਉਹ ਆਪਣੇ ਖੇਤਾਂ ‘ਚ ਜਿੱਥੇ ਪਿਛਲੇ ਦਿਨੀਂ ਕੰਬਾਈਨ ਨਾਲ ਕਣਕ ਦੀ ਵਾਢੀ ਕਰਦੇ ਹੋਏ ਨਜ਼ਰ ਆਏ ਸਨ ।ਵਰਲਡ ਲੇਬਰ ਡੇ ਦੇ ਮੌਕੇ ‘ਤੇ ਉਹ ਮਜ਼ਦੂਰਾਂ ਦੇ ਨਾਲ ਰੋਟੀ ਖਾਂਦੇ ਹੋਏ ਨਜ਼ਰ ਆ ਰਹੇ ਨੇ ।ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

https://www.instagram.com/p/B_pCwynHmyO/

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਇਨ੍ਹਾਂ ਖੇਤ ਮਜ਼ਦੂਰਾਂ ਦੇ ਨਾਲ ਬੈਠ ਕੇ ਰੋਟੀ ਛਕ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਵਰਲਡ ਲੇਬਰ ਡੇ ਮੇਰੇ ਲਈ ਇਹੀ ਬਾਬੇ, ਇਹੀ ਰੋਲ ਮਾਡਲ, ਇਹੀ ਆਈਡਲ ਇਹੀ ਸਤਿਕਾਰ ਯੋਗ ਨੇ ।

https://www.instagram.com/p/B_gyqVmH-bx/

ਦੁਨੀਆ ਦੇ ਹਰ ਮਿਹਨਤ ਕਰਨ ਵਾਲੇ ਇਨਸਾਨ ਨੂੰ ਪ੍ਰਣਾਮ”। ਇਸ ਵੀਡੀਓ ਨੂੰ ਰੇਸ਼ਮ ਸਿੰਘ ਅਨਮੋਲ ਦੇ ਪ੍ਰਸ਼ੰਸਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਅਤੇ ਲਾਈਕ ਕਰ ਕੇ ਉਨ੍ਹਾਂ ਦੀ ਇਸ ਜਜ਼ਬੇ ਦੀ ਤਾਰੀਫ ਕਰ ਰਹੇ ਨੇ ।

Related Post