ਰੇਸ਼ਮ ਸਿੰਘ ਅਨਮੋਲ ਦਾ ਦੀਵਾਲੀ 'ਤੇ ਕਿਸਾਨਾਂ ਤੇ ਆਮ ਲੋਕਾਂ ਨੂੰ ਖ਼ਾਸ ਸੁਨੇਹਾ ਸੁਣ ਹੋ ਜਾਓਗੇ ਬਾਗੋਬਾਗ, ਦੇਖੋ ਵੀਡੀਓ

By  Aaseen Khan October 27th 2019 11:47 AM

ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਰੌਣਕਾਂ ਦੇਸ਼ ਭਰ 'ਚ ਦੇਖਣ ਨੂੰ ਮਿਲ ਰਹੀਆਂ ਹਨ। ਬਜ਼ਾਰਾਂ ਤੋਂ ਲੈ ਘਰਾਂ ਤੱਕ ਹਰ ਪਾਸੇ ਚਕਾਚੌਂਦ ਨਜ਼ਰ ਆ ਰਹੀ ਹੈ। ਇਸ ਮੌਕੇ ਪੰਜਾਬੀ ਸਿਤਾਰੇ ਵੀ ਲੋਕਾਂ ਨੂੰ ਮੁਬਾਰਕਾਂ ਦੇ ਰਹੇ ਹਨ ਅਤੇ ਖ਼ਾਸ ਸੰਦੇਸ਼ ਵੀ ਦੇ ਰਹੇ ਹਨ। ਰੇਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕਰ ਕਿਸਾਨਾਂ ਅਤੇ ਆਮ ਲੋਕਾਂ ਨੂੰ ਬਹੁਤ ਹੀ ਖ਼ਾਸ ਸੰਦੇਸ਼ ਦਿੱਤਾ ਹੈ।

 

View this post on Instagram

 

Wish to all a happy & safe Diwali ??? #BiTriBack #Workout #DesiGym #Nativeland #Befit #Beyoung #Beproud

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Oct 26, 2019 at 9:36pm PDT

ਰੇਸ਼ਮ ਸਿੰਘ ਅਨਮੋਲ ਦਾ ਕਹਿਣਾ ਹੈ ਕਿ ਦੀਵਾਲੀ ਮੌਕੇ ਪਟਾਕੇ ਘੱਟ ਤੋਂ ਘੱਟ ਚਲਾਓ ਅਤੇ ਜਿੰਨ੍ਹਾਂ ਹੋ ਸਕੇ ਇਹਨਾਂ ਚੀਜ਼ਾਂ ਤੋਂ ਦੂਰੀ ਬਣਾਈ ਜਾਵੇ ਬਿਹਤਰ ਹੈ। ਉੱਥੇ ਹੀ ਜ਼ਿਮੀਦਾਰਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਰੇਸ਼ਮ ਸਿੰਘ ਅਨਮੋਲ ਖੁਦ ਕਿਸਾਨ ਪਰਿਵਾਰ ਤੋਂ ਆਉਂਦੇ ਹਨ ਤਾਂ ਉਹਨਾਂ ਆਪਣੇ ਆਪ ਦੀ ਉਦਾਹਰਣ ਦੇ ਕਿਹਾ ਹੈ ਅਸੀਂ ਪਿਛਲੇ 15 ਸਾਲਾਂ ਤੋਂ ਖੇਤਾਂ 'ਚ ਅੱਗ ਨਹੀਂ ਲਗਾਈ ਹੈ।

ਹੋਰ ਵੇਖੋ : ਦੂਜਿਆਂ 'ਚ ਕਮੀਆਂ ਕੱਢਣ ਵਾਲਿਆਂ ਨੂੰ ਸ਼ਾਇਰੀ ਰਾਹੀਂ ਲਖਵਿੰਦਰ ਵਡਾਲੀ ਦੀ ਨਸੀਹਤ

ਰੇਸ਼ਮ ਅਨਮੋਲ ਦਾ ਇਹ ਸੰਦੇਸ਼ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ। ਉਹਨਾਂ ਦੇ ਗਾਣਿਆਂ ਦੇ ਚਲਦੇ 'ਤਾਂ ਹਰ ਕਿਸੇ ਦੀ ਪਸੰਦ ਦੀ ਲਿਸਟ 'ਚ ਆਉਂਦੇ ਹੀ ਹਨ ਪਰ ਅਜਿਹੀ ਸੋਚ ਦੇ ਚਲਦਿਆਂ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੋਈ ਹੈ।

Related Post