ਰੇਸ਼ਮ ਸਿੰਘ ਅਨਮੋਲ ਸਾਰਾ ਦਿਨ ਇਸ ਤਰ੍ਹਾਂ ਰਹਿੰਦੇ ਹਨ ਘਰ ਦੇ ਕੰਮਾਂ ‘ਚ ਰੁੱਝੇ, ਝਲਕ ਕੀਤੀ ਸਾਂਝੀ

By  Shaminder May 6th 2022 11:34 AM -- Updated: May 6th 2022 11:52 AM

ਰੇਸ਼ਮ ਸਿੰਘ ਅਨਮੋਲ (Resham Singh Anmol) ਅਕਸਰ ਖੇਤੀਬਾੜੀ ਦੇ ਕੰਮਾਂ ‘ਚ ਰੁੱਝੇ ਹੋਏ ਨਜ਼ਰ ਆਉਂਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਘਰ ‘ਚ ਮੱਝ ਦੀਆਂ ਧਾਰਾਂ ਕੱਢਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਰੇਸ਼ਮ ਸਿੰਘ ਅਨਮੋਲ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ।

Resham singh Anmol , image from instagram

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਕਣਕ ਦੀ ਵਾਢੀ ‘ਚ ਰੁੱਝੇ, ਵੀਡੀਓ ਕੀਤਾ ਸਾਂਝਾ

ਜਿਸ ‘ਚ ਰੇਸ਼ਮ ਸਿੰਘ ਅਨਮੋਲ ਆਪਣੇ ਮੋਟਰਸਾਈਕਲ ‘ਤੇ ਆਪਣੇ ਖੇਤਾਂ ਵੱਲ ਗੇੜਾ ਮਾਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓਜ਼ ਖੂਬ ਪਸੰਦ ਕੀਤੇ ਜਾ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕ ਦੇ ਕਈ ਵੀਡੀਓਜ਼ ਸਾਹਮਣੇ ਆਏ ਸਨ ।

Resham Singh Anmol , ,,,-min

ਹੋਰ ਪੜ੍ਹੋ :ਆਹ ਦੇਖੋ ਬਜ਼ੁਰਗ ਬੇਬੇ ਦਾ ਕਮਾਲ! ਇਨ੍ਹਾਂ ਦੇ ਡਾਂਸ ਦੇ ਹਰ ਪਾਸੇ ਹੋ ਰਹੇ ਨੇ ਚਰਚੇ, ਵੀਡੀਓ ਹੋ ਰਿਹਾ ਵਾਇਰਲ

ਜਿਸ ‘ਚ ਉਹ ਕਣਕ ਦੀ ਵਾਢੀ ਕਰਦੇ ਹੋਏ ਨਜ਼ਰ ਆਏ ਸਨ । ਇਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਗਿਆ ਸੀ । ਰੇਸ਼ਮ ਸਿੰਘ ਅਨਮੋਲ ਅਜਿਹੇ ਗਾਇਕ ਹਨ, ਜੋ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Resham Singh Anmol,,,.- image From instagram

ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਰੇਸ਼ਮ ਸਿੰਘ ਅਨਮੋਲ ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਇੱਕ ਕਾਮਯਾਬ ਕਿਸਾਨ ਵੀ ਹਨ । ਕਿਸਾਨ ਅੰਦੋਲਨ ਦੇ ਦੌਰਾਨ ਵੀ ਉਨ੍ਹਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਸੀ ਅਤੇ ਇਸ ਦੌਰਾਨ ਰੇਸ਼ਮ ਸਿੰਘ ਅਨਮੋਲ ਆਪਣੀਆਂ ਸੇਵਾਵਾਂ ਨਿਭਾਉਂਦੇ ਨਜ਼ਰ ਆਏ ਸਨ ।

 

View this post on Instagram

 

A post shared by Resham Singh Anmol (@reshamsinghanmol)

Related Post