ਕਦੇ ਨਹੀਂ ਦੇਖਿਆ ਹੋਵੇਗਾ ਰੇਸ਼ਮ ਸਿੰਘ ਅਨਮੋਲ ਨੂੰ ਹੱਥਾਂ 'ਤੇ ਤੁਰਦੇ, ਵੀਡੀਓ ਹੋ ਰਿਹੈ ਵਾਇਰਲ

By  Aaseen Khan June 23rd 2019 12:17 PM -- Updated: June 23rd 2019 12:18 PM

21 ਜੂਨ ਨੂੰ ਦੁਨੀਆਂ ਭਰ 'ਚ ਵਿਸ਼ਵ ਸੰਗੀਤ ਦਿਵਸ ਦੇ ਨਾਲ ਨਾਲ ਵਿਸ਼ਵ ਯੋਗਾ ਦਿਵਸ ਵੀ ਮਨਾਇਆ ਗਿਆ ਅਤੇ ਆਮ ਲੋਕਾਂ ਤੋਂ ਲੈ ਕੇ ਖਾਸ ਤੱਕ ਇਹਨਾਂ ਦਿਨਾਂ ਨੂੰ ਹਰ ਕੋਈ ਆਪਣੇ ਆਪਣੇ ਢੰਗ 'ਚ ਮਨਾਉਂਦਾ ਨਜ਼ਰ ਆਇਆ। ਗਾਇਕ ਰੇਸ਼ਮ ਅਨਮੋਲ ਜਿੰਨ੍ਹਾਂ ਨੂੰ ਸਟੇਜ ਦਾ ਕਿੰਗ ਤਾਂ ਕਿਹਾ ਹੀ ਜਾਂਦਾ ਹੈ ਪਰ ਨਾਲ ਹੀ ਸਿਹਤ ਪੱਖੋਂ ਵੀ ਉਹ ਪੂਰਾ ਸੁਚੇਤ ਰਹਿੰਦੇ ਹਨ। ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਰੇਸ਼ਮ ਅਨਮੋਲ ਆਪਣੇ ਹੱਥਾਂ 'ਤੇ ਤੁਰਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

Fitness is Worship #Balance #HealthIsWealth #BeFit#BeYoung #BeProud

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Jun 22, 2019 at 9:07pm PDT

ਜੀ ਹਾਂ ਦੇਖਣ 'ਚ ਤਾਂ ਇਹ ਬਹੁਤ ਅਸਾਨ ਲੱਗ ਰਿਹਾ ਇਹ ਪਰ ਕੋਈ ਵੀ ਆਮ ਵਿਅਕਤੀ ਅਜਿਹਾ ਨਹੀਂ ਕਰ ਸਕਦਾ ਹੈ। ਇਸ ਲਈ ਪ੍ਰੈਕਟਿਸ ਅਤੇ ਤੰਦਰੁਸਤ ਸ਼ਰੀਰ ਹੋਣਾ ਬਹੁਤ ਜ਼ਰੂਰੀ ਹੈ। ਰੇਸ਼ਮ ਸਿੰਘ ਅਨਮੋਲ ਨੇ ਦਰਸਾਇਆ ਹੈ ਕੇ ਗਾਇਕੀ ਦੇ ਨਾਲ ਨਾਲ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।

ਹੋਰ ਵੇਖੋ : ਰੇਸ਼ਮ ਅਨਮੋਲ ਨੇ ਆਪਣੇ ਪਹਿਲੇ ਦੇਸੀ ਇੰਸਟਰੂਮੈਂਟ 'ਤੇ ਜਦੋਂ ਗਾਇਆ 'ਦਿਲ ਲਗੀ' ਗੀਤ, ਦੇਖੋ ਵੀਡੀਓ

 

View this post on Instagram

 

#YogaDay #BeFit #BeYoung #BeProud

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Jun 21, 2019 at 7:40am PDT

ਰੈਪ ਸਟਾਰ ਬੋਹੇਮੀਆ ਨਾਲ ਸੁਪਰਹਿੱਟ ਗੀਤ 'ਗੋਲਡਨ ਡਾਂਗ' ਗਾਉਣ ਵਾਲੇ ਰੇਸ਼ਮ ਸਿੰਘ ਅਨਮੋਲ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਨੇ ਪਿਆਰ ਦਿੱਤਾ ਹੈ। ਤੇਰੇ ਪਿੰਡ, ਚੇਤੇ ਕਰਦਾ, ਭਾਬੀ ਥੋਡੀ ਐਂਡ ਆ,ਨਾਗਣੀ ਵਰਗੇ ਗੀਤ ਰੇਸ਼ਮ ਸਿੰਘ ਅਨਮੋਲ ਗਾ ਚੁੱਕੇ ਹਨ। ਉਹਨਾਂ ਦਾ ਇਹ ਵੀਡੀਓ ਵੀ ਤੇਜ਼ੀ ਨਾਲ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Related Post