ਰੀਆ ਚੱਕਰਵਰਤੀ ਨੇ ਪਹਿਲੀ ਵਾਰ ਮੰਨੀ ਡਰੱਗਜ਼ ਲੈਣ ਦੀ ਗੱਲ

By  Shaminder September 8th 2020 03:47 PM

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਮੁੱਖ ਮੁਲਜ਼ਮ ਅਦਾਕਾਰਾ ਰੀਆ ਚੱਕਰਵਰਤੀ ਦੇ ਖਿਲਾਫ ਜਾਂਚ ਚੱਲ ਰਹੀ ਹੈ । ਇਸ ਮਾਮਲੇ ਐਨਸੀਬੀ ਦੀ ਟੀਮ ਵੀ ਰੀਆ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ।ਰੀਆ ਤੀਜੇ ਦਿਨ ਵੀ ਐਨਸੀਬੀ ਦੀ ਟੀਮ ਸਾਹਮਣੇ ਪੇਸ਼ ਹੋਈ । ਰੀਆ ਨੇ ਬੀਤੇ ਦਿਨ ਜਿੱਥੇ ਟੀਮ ਦੇ ਸਾਹਮਣੇ ਨਸ਼ੇ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ । ਉਥੇ ਹੀ ਅੱਜ ਉਹ ਮੁੜ ਤੋਂ ਐਨਸੀਬੀ ਦੇ ਸਾਹਮਣੇ ਪੇਸ਼ ਹੋਈ ਤਾਂ ਉਸ ਨੇ ਪਹਿਲੀ ਵਾਰ ਨਸ਼ਾ ਕਰਨ ਦੀ ਗੱਲ ਕਬੂਲ ਕੀਤੀ ਹੈ ।

https://www.instagram.com/p/CBLTCV1nXNQ/

ਇੰਨਾ ਹੀ ਨਹੀਂ, ਰੀਆ ਨੇ ਉਨ੍ਹਾਂ ਬਾਲੀਵੁੱਡ ਪਾਰਟੀਆਂ ਦੇ ਨਾਮ ਵੀ ਦੱਸੇ ਹਨ ਜਿੱਥੇ ਡਰੱਗਸ ਲਏ ਜਾਂਦੇ ਹਨ। ਹੁਣ ਐਨਸੀਬੀ ਅਦਾਕਾਰਾਂ ਸਣੇ 25 ਬਾਲੀਵੁੱਡ ਮਸ਼ਹੂਰ ਸੇਲੀਬ੍ਰਿਟਿਸ ਤੇ ਸੁਸ਼ਾਂਤ ਦੇ ਕੋ-ਸਟਾਰਸ ਨੂੰ ਨਸ਼ਿਆਂ ਦੇ ਮਾਮਲੇ ਤਲਬ ਕਰੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਐਨਸੀਬੀ ਨੇ 8 ਘੰਟਿਆਂ ਲਈ ਪੁੱਛਗਿੱਛ ਕੀਤੀ ਸੀ।

https://www.instagram.com/p/CA7dog_nPym/

ਰੀਆ ਨੇ ਕਿਹਾ ਸੀ ਕਿ ਉਸ ਨੇ ਕਦੇ ਵੀ ਨਸ਼ਿਆਂ ਦਾ ਸੇਵਨ ਨਹੀਂ ਕੀਤਾ।ਉਸ ਨੇ ਸੁਸ਼ਾਂਤ ਬਾਰੇ ਕਈ ਅਹਿਮ ਖੁਲਾਸੇ ਕੀਤੇ। ਰੀਆ ਨੇ ਐਨਸੀਬੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਸੁਸ਼ਾਂਤ ਸਿੰਘ ਸਾਲ 2016 ਤੋਂ ਨਸ਼ਿਆਂ ਦਾ ਸੇਵਨ ਕਰਦਾ ਸੀ।

https://www.instagram.com/p/CAz8kYQHLFG/

ਫਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਦੌਰਾਨ ਵੀਉਸ ਨੇ ਨਸ਼ਿਆਂ ਦਾ ਸੇਵਨ ਕੀਤਾ। ਰੀਆ ਨੇ ਕਿਹਾ ਸੀ ਕਿ ਉਹ ਸੁਸ਼ਾਂਤ ਦੇ ਕਹਿਣ 'ਤੇ ਡਰੱਗਜ਼ ਮੰਗਵਾਉਂਦੀ ਸੀ।

Related Post