ਰੀਆ ਚੱਕਰਵਰਤੀ ਤੇ ਮਹੇਸ਼ ਭੱਟ ਦੀ ਵ੍ਹੱਟਸਐਪ ਚੈਟ ਵਾਇਰਲ, ਦੋਵੇਂ ਇਸ ਤਰ੍ਹਾਂ ਦੀਆਂ ਕਰਦੇ ਸਨ ਗੱਲਾਂ

By  Rupinder Kaler August 21st 2020 04:38 PM

ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੇ ਚਲਦੇ ਰੀਆ ਚੱਕਰਵਰਤੀ ਤੇ ਮਹੇਸ਼ ਭੱਟ ਦੀ ਵ੍ਹੱਟਸਐਪ ਚੈਟ ਵਾਇਰਲ ਹੋ ਰਿਹਾ ਹੈ ਜਿਸ ਤੋਂ ਦੋਹਾਂ ਦੇ ਰਿਸ਼ਤੇ ਦਾ ਖੁਲਾਸਾ ਹੁੰਦਾ ਹੈ । ਖ਼ਬਰਾਂ ਮੁਤਾਬਿਕ ਇਹ ਚੈਟ 8 ਜੂਨ ਦੀ ਹੈ। ਚੈਟ ਤੋਂ ਅਜਿਹੀਆਂ ਅਟਕਲਾਂ ਹਨ ਕਿ ਰੀਆ ਖ਼ੁਦ ਸੁਸ਼ਾਂਤ ਤੋਂ ਵੱਖ ਹੋ ਗਈ ਸੀ। ਦੋਵਾਂ ਦੀ ਚੈਟ ‘ਚ ਰੀਆ ਨੇ ਮਹੇਸ਼ ਭੱਟ ਨੂੰ ਕਿਹਾ, 'ਆਇਸ਼ਾ ਹੁਣ ਭਾਰੀ ਦਿਲ ਤੇ ਰਾਹਤ ਦੀ ਸਾਹ ਨਾਲ ਅੱਗੇ ਵਧ ਰਹੀ ਹੈ।

ਸਾਡੀ ਆਖ਼ਰੀ ਕਾਲ ਅੱਖਾਂ ਖੋਲ੍ਹਣ ਵਾਲੀ ਸੀ। ਤੁਸੀਂ ਮੇਰੇ ਫਰਿਸ਼ਤਾ ਹੋ ਤੁਸੀਂ ਉਦੋਂ ਵੀ ਮੇਰੇ ਨਾਲ ਸੀ। ਅੱਜ ਵੀ ਮੇਰੇ ਨਾਲ ਹੋ।’ ਇਸ ‘ਤੇ ਮਹੇਸ਼ ਭੱਟ ਨੇ ਰੀਆ ਨੂੰ ਜਵਾਬ ਦਿੰਦੇ ਹੋਏ ਲਿਖਿਆ, 'ਹੁਣ ਪਿੱਛੇ ਮੁੜ ਕੇ ਨਾ ਦੇਖਣਾ। ਆਪਣੇ ਪਿਤਾ ਨੂੰ ਮੇਰਾ ਪਿਆਰ ਦਿਓ। ਹੁਣ ਉਹ ਬਹੁਤ ਖੁਸ਼ ਹੋਣਗੇ।’ ਮਹੇਸ਼ ਭੱਟ ਵੱਲੋਂ ਰੀਆ ਦੇ ਪਿਤਾ ਦੀ ਗੱਲ ਕਰਨ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਪਿਤਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ।

ਇੱਕ ਮੈਸੇਜ ਵਿੱਚ ਰੀਆ ਨੇ ਮਹੇਸ਼ ਭੱਟ ਨੂੰ ਲਿਖਿਆ, "ਤੁਸੀਂ ਮੈਨੂੰ ਫਿਰ ਆਜ਼ਾਦ ਕਰ ਦਿੱਤਾ ਹੈ, ਤੁਸੀਂ ਮੇਰੇ ਜੀਵਨ ਦੇ ਰੱਬ ਵਰਗੇ ਹੋ।" ਇਸ ਦੇ ਨਾਲ ਹੀ ਮਹੇਸ਼ ਭੱਟ ਵੀ ਰੀਆ ਨੂੰ ਆਪਣੀ ਧੀ ਵਾਂਗ ਦੱਸ ਰਿਹਾ ਹੈ ਤੇ ਸ਼ਲਾਘਾ ਕਰ ਰਿਹਾ ਹੈ ਕਿ ਉਸ ਨੇ ਇੰਨੀ ਹਿੰਮਤ ਦਿਖਾਈ।

https://www.instagram.com/p/CDYBLQ9n-o9/

Related Post