ਬਾਲੀਵੁੱਡ ਦੀ ਇਸ ਗਾਇਕਾ ਨੂੰ ਕਦੇ ਮਿਲੇ ਸਨ ਗਾਉਣ ‘ਤੇ 11 ਰੁਪਏ,ਅੱਜ ਲੱਖਾਂ ‘ਚ ਕਰਦੀ ਹੈ ਇੱਕ ਗਾਣਾ

By  Shaminder August 29th 2019 03:40 PM

ਆਪਣੀ ਆਵਾਜ਼ ਨਾਲ ਲੱਖਾਂ ਲੋਕਾਂ ਦੇ ਦਿਲਾਂ ਨੂੰ ਕੀਲਣ ਵਾਲੀ ਰਿਚਾ ਸ਼ਰਮਾ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ‘ਮਾਹੀ ਵੇ’ ਵਰਗੇ ਹਿੱਟ ਗੀਤ ਗਾਉਣ ਵਾਲੀ ਰਿਚਾ ਸ਼ਰਮਾ ਨੇ ਫ਼ਿਲਮੀ ਦੁਨੀਆ ‘ਚ ਜੋ ਮੁਕਾਮ ਹਾਸਲ ਕੀਤਾ ਉਹ ਔਰਤਾਂ ਲਈ ਵੱਡੀ ਪ੍ਰੇਰਣਾ ਸਰੋਤ ਹੈ ।ਉਨ੍ਹਾਂ ਦਾ ਜਨਮ 29 ਅਗਸਤ 1980 ‘ਚ ਹੋਇਆ ਸੀ ।

ਹੋਰ ਵੇਖੋ:ਲੋਕ ਗਾਇਕਾ ਗੁਰਮੀਤ ਕੌਰ ਬਾਵਾ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਮਿਲਿਆ ਸਨਮਾਨ

ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਪੰਡਤ ਦਇਆ ਸ਼ੰਕਰ ਤੋਂ ਹਾਸਲ ਕੀਤੀ । ਉਨ੍ਹਾਂ ਦੇ ਪਿਤਾ ਵੀ ਕਥਾਵਾਚਕ ਅਤੇ ਸ਼ਾਸਤਰੀ ਗਾਇਕ ਸਨ । ਬਚਪਨ ਤੋਂ ਹੀ ਉਨ੍ਹਾਂ ਦੀ ਰੂਚੀ ਸੰਗੀਤ ਵੱਲ ਸੀ ਅਤੇ ਉਨ੍ਹਾਂ ਨੇ ਧਾਰਮਿਕ ਗੀਤਾਂ ਤੋਂ ਸ਼ੁਰੂਆਤ ਕੀਤੀ । ਉਨ੍ਹਾਂ ਨੇ  ਅੱਠ ਸਾਲ ਦੀ ਉਮਰ ‘ਚ ਇੱਕ ਜਗਰਾਤੇ ‘ਚ ਭੇਂਟ ਗਾਈ ਸੀ ।

ਜਿਸ ਲਈ ਉਨ੍ਹਾਂ ਨੂੰ ਗਿਆਰਾਂ ਰੁਪਏ ਮਿਲੇ ਸਨ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਉਨ੍ਹਾਂ ਨੇ ਆਪਣੇ ਪਿਤਾ ਤੋਂ ਭਜਨ ਗਾਇਨ ਸਿੱਖਿਆ ਸੀ । 1995 ‘ਚ ਉਹ ਮੁੰਬਈ ਕਿਸੇ ਪ੍ਰੋਗਰਾਮ ‘ਚ ਮਾਤਾ ਦੇ ਭਜਨ ਗਾਏ ।ਇਸੇ ਦੌਰਾਨ ਉਨ੍ਹਾਂ ਨੇ ‘ਸਲਮਾ ਪੇ ਦਿਲ ਆ ਗਿਆ’ ਫ਼ਿਲਮ ‘ਚ ਗਾਉਣ ਦਾ ਮੌਕਾ ਮਿਲਿਆ ਅਤੇ ਇਸ ਫ਼ਿਲਮ ‘ਚ ਗੀਤ ਗਾਉਣ ਤੋਂ ਬਾਅਦ ਉਨ੍ਹਾਂ ਕੋਲ ਗੀਤਾਂ ਦੀਆਂ ਲਾਈਨਾਂ ਲੱਗ ਗਈਆਂ ।

ਇਸ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਫ਼ਿਲਮ ਕਲ ਹੋ ਨਾ ਹੋ,ਜੰਨਤ ‘ਚ ਚਾਰ ਦਿਨਾਂ ਦਾ ਪਿਆਰ ਓ ਰੱਬਾ,ਤਾਲ ਫ਼ਿਲਮ ਨੀ ਮੈਂ ਸਮਝ ਗਈ ਗੀਤ ਗਾਇਆ । ਰਿਚਾ ਸ਼ਰਮਾ ਨੇ ਗੀਤ,ਗਜ਼ਲ,ਸੂਫ਼ੀ ਅਤੇ ਧਾਰਮਿਕ ਗੀਤ ਸਣੇ ਹਰ ਵੰਨਗੀ ਦੇ ਗੀਤ ਗਾਏ ਹਨ ।

 

Related Post