ਅਦਾਕਾਰਾ ਨੀਤੂ ਕਪੂਰ ਦਾ ਹੈ ਅੱਜ ਜਨਮ ਦਿਨ, ਧੀ ਰਿਧੀਮਾ ਨੇ ਫੋਟੋ ਸ਼ੇਅਰ ਕਰਕੇ ਇਸ ਕੀਤਾ ਵਿਸ਼

By  Rupinder Kaler July 8th 2020 10:55 AM

ਅਦਾਕਾਰਾ ਨੀਤੂ ਕਪੂਰ ਅੱਜ ਯਾਨੀ 8 ਜੁਲਾਈ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। 63ਵਾਂ ਜਨਮਦਿਨ ਉਹਨਾਂ ਲਈ ਖੁਸ਼ੀਆਂ ਵਾਲਾ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਇਸ ਸਾਲ ਆਪਣੇ ਪਤੀ ਤੇ ਅਦਾਕਾਰ ਰਿਸ਼ੀ ਕਪੂਰ ਨੂੰ ਖੋ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨਾਲ ਜਨਮਦਿਨ ਦੀਆਂ ਖੁਸ਼ੀਆਂ ਮਨਾ ਰਿਹਾ ਹੈ। ਉਨ੍ਹਾਂ ਦੀ ਬੇਟੀ ਰਿਧੀਮਾ ਸਾਹਨੀ ਨੇ ਨੀਤੂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀ ਤਸਵੀਰ ਲੋਕਾਂ ਨਾਲ ਸਾਂਝਾ ਕੀਤੀ ਹੈ।

https://www.instagram.com/p/CCV_5CRnqaR/?utm_source=ig_embed

ਰਿਧੀਮਾ ਨੇ ਆਪਣੀ ਮਾਂ ਨੀਤੂ ਤੇ ਭਰਾ ਰਣਬੀਰ ਕਪੂਰ ਨਾਲ ਸੈਲਫੀ ਪੋਸਟ ਕੀਤੀ ਹੈ। ਕੈਮਰੇ ਦੇ ਫ੍ਰੇਮ 'ਚ ਤਿੰਨੋਂ ਹੀ ਮੈਂਬਰ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਰਿਧੀਮਾ ਨੇ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਲਿਖਿਆ ਹੈ, 'ਮੇਰੀ ਆਇਰਨ ਲੇਡੀ ਜਨਮਦਿਨ ਮੁਬਾਰਕ ਹੋਵੇ। ਤੁਹਾਨੂੰ ਬਹੁਤ ਸਾਰਾ ਪਿਆਰ ਮਾਂ।

https://www.instagram.com/p/CCWeVCwnif_/

'ਤੁਹਾਨੂੰ ਦੱਸ ਦੇਈਏ ਕਿ ਰਿਧੀਮਾ ਦਿੱਲੀ 'ਚ ਰਹਿੰਦੀ ਹੈ ਪਰ ਪਿਤਾ ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਉਹ ਮਾਂ ਨਾਲ ਸਮਾਂ ਬਿਤਾ ਰਹੀ ਹੈ। ਰਣਬੀਰ ਕਪੂਰ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਆਲੀਆ ਭੱਟ ਨੂੰ ਡੇਟ ਕਰ ਰਹੇ ਹਨ।

https://www.instagram.com/p/CB8QXFanAZK/

Related Post