ਇਸ ਤਰ੍ਹਾਂ ਇਮਰਾਨ ਖ਼ਾਨ ਬਣਿਆ ਹਿੱਟ ਗਾਇਕ ਖ਼ਾਨ ਸਾਬ, ਗਾਇਕੀ ਦੇ ਖੇਤਰ 'ਚ ਲਿਆਉਣ 'ਚ ਇਸ ਗਾਇਕ ਦਾ ਰਿਹਾ ਵੱਡਾ ਹੱਥ  

By  Rupinder Kaler June 8th 2019 05:39 PM

ਗਾਇਕ ਖ਼ਾਨ ਸਾਬ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਿਹਾ ਹੈ । ਇਸ ਸੁਰੀਲੇ ਗਾਇਕ ਦਾ ਜਨਮ 8 ਜੂਨ 1994 ਨੂੰ ਕਪੂਰਥਲਾ ਦੇ ਪਿੰਡ ਭੰਡਾਲ ਡੋਨਾ ਵਿੱਚ ਹੋਇਆ ਸੀ । ਖ਼ਾਨ ਸਾਬ ਦਾ ਅਸਲ ਨਾਂਅ ਇਮਰਾਨ ਖ਼ਾਨ ਹੈ । ਗੈਰੀ ਸੰਧੂ ਨੇ ਉਸ ਦਾ ਨਾਂਅ ਖ਼ਾਨ ਸਾਬ ਰੱਖਿਆ ਸੀ । ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਖ਼ਾਨ ਸਾਬ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।

https://www.instagram.com/p/Bx1bisnFmYG/

ਘਰ ਦੇ ਆਰਥਿਕ ਹਲਾਤ ਬਹੁਤ ਹੀ ਮਾੜੇ ਸਨ ਇਸ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ । ਖ਼ਾਨ ਸਾਬ ਦਾ ਪਹਿਲਾ ਗਾਣਾ ਰਿਮ ਝਿਮ ਸੀ, ਇਸ ਗਾਣੇ ਨੇ ਹੀ ਖ਼ਾਨ ਸਾਬ ਦੀ ਗਾਇਕੀ ਦੇ ਖੇਤਰ ਵਿੱਚ ਪਹਿਚਾਣ ਬਣਾ ਦਿੱਤੀ ਸੀ । ਇਸ ਤੋਂ ਬਾਅਦ ਖ਼ਾਨ ਸਾਬ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ ।

https://www.instagram.com/p/BxY9VcBFpsh/

ਉਸ ਦੇ ਹਿੱਟ ਗਾਣਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਬੇਕਦਰਾਂ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ ਸਭ ਤੋਂ ਪਹਿਲਾਂ ਆਉਂਦੇ ਹਨ । ਖ਼ਾਨ ਸਾਬ ਮੰਜੇ ਬਿਸਤਰੇ ਫ਼ਿਲਮ ਲਈ ਵੀ ਗਾਣਾ ਗਾ ਚੁੱਕਿਆ ਹੈ ।

https://www.youtube.com/watch?v=xFEYFX4yuaY

ਖ਼ਾਨ ਸਾਬ ਦਾ ਹਰ ਗਾਣਾ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ ਕਿਉਂਕਿ ਉਸ ਦੇ ਗਾਣੇ ਸੂਫੀ ਰੰਗ ਵਿੱਚ ਰੰਗੇ ਹੁੰਦੇ ਹਨ । ਇਸੇ ਲਈ ਉਹ ਸਟੇਜਾਂ 'ਤੇ ਸੂਫੀਆਨਾ ਕਲਾਮ ਗਾਉਂਦੇ ਹੋਏ ਨਜ਼ਰ ਆਉਂਦੇ ਹਨ ।

https://www.youtube.com/watch?v=cUO7gnB-KAs

Related Post