ਕਦੇ ਇਸ ਕੁੱਤੇ ਨੂੰ ਮਿਲਣ ਜਾ ਰਿਹਾ ਸੀ ਆਸਕਰ ਅਵਾਰਡ, ਕੁੱਤੇ ਦੀ ਜ਼ਿੰਦਗੀ ’ਤੇ ਲਿਖੀ ਜਾ ਚੁੱਕੀ ਹੈ ਕਿਤਾਬ ... !

By  Rupinder Kaler May 21st 2020 03:04 PM

ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਕੁੱਤਾ ਕਦੇ 1920 ਦੇ ਦਹਾਕੇ ਵਿੱਚ ਹਾਲੀਵੁੱਡ ਫ਼ਿਲਮਾਂ ਦਾ ਹੀਰੋ ਸੀ । ਰਿੰਟੀ ਉਰਫ ਰਿਨ ਟਿਨ ਟਿਨ ਹਾਲੀਵੁੱਡ ਦੇ ਹੁਣ ਤੱਕ ਦੇ ਸਭ ਤੋਂ ਪਾਪੂਲਰ ਐਨੀਮਲ ਸਟਾਰ ਵਿੱਚੋਂ ਇੱਕ ਸੀ । ਇਹ ਕੁੱਤਾ ਏਨਾਂ ਮਸ਼ਹੂਰ ਸੀ ਕਿ ਲੇਖਿਕਾ ਸੂਜਨ ਅੋਰਲਨ ਨੇ ਇਸ ਦੇ ਜੀਵਨ ਤੇ ਬਾਇਓਗ੍ਰਾਫੀ ਤੱਕ ਲਿਖੀ ਹੈ । ਸੂਜਨ ਨੇ ਕਿਤਾਬ ਵਿੱਚ ਲਿਖਿਆ ਹੈ ਕਿ ਕਿਸ ਤਰ੍ਹਾਂ ਰਿਨ ਟਿਨ ਟਿਨ ਨੂੰ ਉਸ ਦੇ ਕੰਮ ਲਈ ਆਸਕਰ ਅਵਾਰਡ ਮਿਲ ਗਿਆ ਸੀ ।

ਕਿਤਾਬ ਵਿੱਚ ਲਿਖਿਆ ਗਿਆ ਹੈ ਕਿ 1929 ਵਿੱਚ ਹੋਏ ਪਹਿਲੇ ਆਸਕਰ ਅਵਾਰਡ ਸ਼ੋਅ ਵਿੱਚ ਰਿਨ ਟਿਨ ਟਿਨ ਨੂੰ ਬੈਸਟ ਐਕਟਰ ਦੀ ਕੈਟਾਗਿਰੀ ਵਿੱਚ ਸਭ ਤੋਂ ਜ਼ਿਆਦਾ ਵੋਟ ਮਿਲੇ ਸਨ । ਹਾਲਾਂਕਿ ਬਾਅਦ ਵਿੱਚ ਅਕੈਡਮੀ ਨੇ ਇਸ ਬਾਰੇ ਸੋਚਿਆ ਤੇ ਜਰਮਨ ਸ਼ੈਫਡ ਰਿਨ ਟਿਨ ਟਿਨ ਦੀ ਬਜਾਏ ਅਦਾਕਾਰ ਜੈਨਿੰਗਸ ਨੂੰ ਬੈਸਟ ਐਕਟਰ ਅਵਾਰਡ ਦੇਣ ਦਾ ਫੈਸਲਾ ਲਿਆ ਗਿਆ ।

ਹਾਲਾਂਕਿ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਰਿਨ ਟਿਨ ਟਿਨ ਨੂੰ ਅਵਾਰਡ ਦੇਣ ਦੀ ਪ੍ਰਕਿਰਿਆ ਇੱਕ ਮਜ਼ਾਕ ਸੀ । ਹਾਲਾਂਕਿ ਇਹ ਗੱਲ ਸੱਚ ਹੈ ਕਿ ਰਿਨ ਟਿਨ ਟਿਨ ਨੇ 1927 ਤੱਕ 16 ਫ਼ਿਲਮਾਂ ਵਿੱਚ ਕੰਮ ਕੀਤਾ ਸੀ ਤੇ ਉਸ ਦੇ ਚੰਗੇ ਪ੍ਰਦਰਸ਼ਨ ਲਈ ਉਹ ਨੂੰ ਚੰਗਾ ਪੈਸਾ ਵੀ ਦਿੱਤਾ ਜਾਂਦਾ ਸੀ ।

Related Post