ਪਿਆਰ ਦੇ ਇਜ਼ਹਾਰ ਨੂੰ ਬਿਆਨ ਕਰਦਾ ਮੌਂਟੀ ਸਿੰਘ ਦਾ ਗੀਤ  'ਰਿੰਗ ਸੈਰੇਮਨੀ'  

By  Shaminder September 29th 2018 06:42 AM

ਮੌਂਟੀ ਸਿੰਘ  ਆਪਣਾ ਨਵਾਂ ਗੀਤ ਲੈ ਕੇ ਆਏ ਨੇ ਰਿੰਗ ਸੈਰੇਮਨੀ । ਇਸ ਗੀਤ 'ਚ ਇੱਕ ਜੋੜੇ ਦੀ ਪ੍ਰੇਮ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ,ਕਿ ਕਿਸ ਤਰ੍ਹਾਂ ਇੱਕ ਜੋੜਾ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਪਸੰਦ ਕਰਦਾ ਹੈ ਪਰ ਉਨ੍ਹਾਂ ਦੀ ਇਸ ਪ੍ਰੇਮ ਕਹਾਣੀ ਨੂੰ ਅਜੇ ਰਿਸ਼ਤੇ ਦਾ ਨਾਂਅ ਨਹੀਂ ਮਿਲਿਆ ।ਇਸ ਗੀਤ ਨੂੰ ਵਿਪੁਲ ਕਪੂਰ ਨੇ ਸੰਗੀਤ ਦਿੱਤਾ ਹੈ ਜਦਕਿ ਗੀਤ ਦੇ ਬੋਲ ਜੀਪੀ ਸਿੰਘ ਨੇ ਲਿਖੇ ਨੇ । ਜਦਕਿ ਵੀਡਿਓ ਰਾਹੀ ਲੂਥਰਾ ਵੱਲੋਂ ਬਣਾਇਆ ਗਿਆ ਹੈ ।

ਹੋਰ ਵੇਖੋ : ਵੇਖੋ ਮੌਂਟੀ ਅਤੇ ਵਾਰਿਸ ਦਾ ਇਹ ਅਰਧ-ਧਾਰਮਿਕ ਗੀਤ

https://www.youtube.com/watch?v=Umals1HTrkI

 

ਇਸ ਗੀਤ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਰਿਸ਼ਤੇਦਾਰ ਇੱਕਠੇ ਹੁੰਦੇ ਨੇ ਜੁਆਨ ਹੋ ਰਹੇ ਧੀਆਂ ਪੁੱਤਰਾਂ ਦੇ ਵਿਆਹ ਦੀਆਂ ਗੱਲਾਂ ਚੱਲਦੀਆਂ ਨੇ । ਜਿਸ ਨੂੰ ਲੈ ਕੇ ਇੱਕ ਮੁਟਿਆਰ ਜੋ ਕਿ ਕਿਸੇ ਨੂੰ ਆਪਣਾ ਦਿਲ ਦੇਈ ਬੈਠੀ ਹੈ ਉਹ ਵਿਆਹ ਦੀਆਂ ਗੱਲਾਂ ਸੁਣ ਕੇ ਫਿਕਰਮੰਦ ਹੋ ਜਾਂਦੀ ਹੈ ਅਤੇ ਆਪਣੇ ਪ੍ਰੇਮੀ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੰਦੀ ਹੈ ।ਜਿਸ ਤੋਂ ਬਾਅਦ ਪ੍ਰੇਮੀ ਆ ਕੇ ਉਸ ਨੂੰ ਇਸ ਗੱਲ ਦਾ ਵਿਸ਼ਵਾਸ਼ ਦਿਵਾਉਂਦਾ ਹੈ ਕਿ ਉਹ ਜਲਦ ਹੀ ਰਿੰਗ ਪਾ ਕੇ ਉਸ ਨਾਲ ਰੋਕਾ ਕਰ ਕੇ ਵਿਆਹ ਕਰ ਲਏਗਾ । ਜੀਪੀ ਸਿੰਘ ਨੇ ਜਿਸ ਤਰ੍ਹਾਂ ਇੱਕ ਪ੍ਰੇਮੀ ਜੋੜੇ ਵੱਲੋਂ ਇਸ ਰਿਸ਼ਤੇ ਨੂੰ ਨਾਂਅ ਦੇਣ ਦੀ ਬਹੁਤ ਹੀ ਵਧੀਆ ਕੋਸ਼ਿਸ਼ ਕੀਤੀ ਹੈ ਪਰ ਇਸ ਤੋਂ ਵਧੀਆ ਕੋਸ਼ਿਸ਼ ਕੀਤੀ ਹੈ ਇਸ ਵੀਡਿਓ ਨੂੰ ਬਨਾਉਣ ਵਾਲੇ ਰਾਹੀ ਲੂਥਰਾ ਨੇ । ਜਿਨ੍ਹਾਂ ਨੇ ਇਸ ਵੀਡਿਓ ਲਈ ਕਿੰਨੀ ਮਿਹਨਤ ਕੀਤੀ ਉਹ ਵੀਡਿਓ 'ਚ ਸਾਫ ਝਲਕਦਾ ਹੈ । ਗੀਤ ਦੀ ਸ਼ੁਰੂਆਤ ਸ਼ੁਰੂ ਹੋਈ ਨੋਕ ਝੋਕ ਗੀਤ ਦੇ ਅਖੀਰ 'ਚ ਇਸ ਰਿਸ਼ਤੇ ਨੂੰ ਇੱਕ ਨਾਂਅ ਦੇਣ ਦਾ ਸੁਖਦ ਅਹਿਸਾਸ ਕਰਵਾਉਂਦੀ ਹੈ ।

 

 

Related Post