ਰਿਸ਼ੀ ਕਪੂਰ ਦੇ ਦਿਹਾਂਤ ਦੀ ਖ਼ਬਰ ਸੁਣਕੇ ਸਦਮੇ ’ਚ ਹੈ ਪਾਕਿਸਤਾਨ ਦੀ ਇਹ ਹੀਰੋਇਨ, ਸੋਸ਼ਲ ਮੀਡੀਆ ’ਤੇ ਆਖੀ ਵੱਡੀ ਗੱਲ …!

By  Rupinder Kaler May 5th 2020 11:53 AM

67 ਸਾਲ ਦੀ ਉਮਰ ਵਿੱਚ ਰਿਸ਼ੀ ਕਪੂਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਬਾਲੀਵੁੱਡ ਵਿੱਚ ਰਿਸ਼ੀ ਕਪੂਰ ਅਜਿਹੇ ਸ਼ਖਸ ਸਨ ਜਿਹੜੇ ਹਮੇਸ਼ਾ ਲੋਕਾਂ ਨੂੰ ਹਸਾਉਂਦੇ, ਉਹਨਾਂ ਦਾ ਮੰਨੋਰੰਜਨ ਕਰਦੇ, ਇਸੇ ਲਈ ਹਰ ਕੋਈ ਉਹਨਾਂ ਦਾ ਫੈਨ ਹੋ ਜਾਂਦਾ । ਰਿਸ਼ੀ ਕਪੂਰ ਦਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣ ਨਾਲ ਹਰ ਇੱਕ ਨੂੰ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਹੈ । ਇਸ ਸਭ ਦੇ ਚੱਲਦੇ ਰਿਸ਼ੀ ਕਪੂਰ ਦੀ ਹੀਰੋਇਨ ਨੂੰ ਉਹਨਾਂ ਦੇ ਜਾਣ ਕੁਝ ਜ਼ਿਆਦਾ ਹੀ ਸਦਮਾ ਲੱਗਾ ਹੈ, ਜਿਵੇਂ ਉਸ ਦੇ ਪਰਿਵਾਰ ਦਾ ਮੈਂਬਰ ਹੀ ਇਸ ਦੁਨੀਆ ਤੋਂ ਚਲਾ ਗਿਆ ਹੋਵੇ ।

https://www.instagram.com/p/B_eLST-JIBl/

ਰਿਸ਼ੀ ਕਪੂਰ ਦੀ ਇਹ ਹੀਰੋਇਨ ਗਵਾਂਢੀ ਮੁਲਕ ਪਾਕਿਸਤਾਨ ਦੀ ਹੈ । ਜਿਸ ਦਾ ਨਾਲ ਜ਼ੇਬਾ ਬਖਤਿਆਰ ਹੈ ।ਜ਼ੇਬਾ ਬਖਤਿਆਰ ਨੂੰ 1991 ਵਿੱਚ ਆਈ ਫ਼ਿਲਮ ‘ਹਿਨਾ’ ਵਿੱਚ ਦੇਖਿਆ ਗਿਆ ਸੀ । ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਜ਼ੇਬਾ ਨੇ ਆਪਣੇ ਦੁਖ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਤੇ ਇੱਕ ਇੰਟਰਵਿਊ ‘ਚ ਕੀਤਾ ਹੈ । ਇੰਟਰਵਿਊ ਵਿੱਚ ਜ਼ੇਬਾ ਨੇ ਕਿਹਾ ਹੈ ਕਿ ‘ਅਸੀਂ ਫੋਨ ਕਾਲ ਤੇ ਮੈਸੇਜ ਨਾਲ ਜੁੜੇ ਹੋਏ ਸੀ । ਰਿਸ਼ੀ ਕਪੂਰ ਦੇ ਦਿਹਾਂਤ ਤੋਂ ਦੋ ਦਿਨ ਪਹਿਲਾਂ ਹੀ ਉਹਨਾਂ ਦੇ ਭਰਾ ਰਣਧੀਰ ਕਪੂਰ ਨੇ ਮੈਸੇਜ ਕਰ ਕੇ ਦੱਸਿਆ ਸੀ ਕਿ ਉਹ ਠੀਕ ਹੋ ਰਹੇ ਹਨ ।

https://www.instagram.com/p/B-ITU2NpFA9/

ਜ਼ੇਬਾ ਨੇ ਦੱਸਿਆ ਕਿ ਜਦੋਂ ਮੋਬਾਈਲ ਸੇਵਾ ਉਪਲੱਬਧ ਨਹੀਂ ਸੀ, ਉਦੋਂ ਵੀ ਉਹ ਕਪੂਰ ਪਰਿਵਾਰ ਖ਼ਾਸ ਤੌਰ ਤੇ ਰਿਸ਼ੀ ਕਪੂਰ ਦੇ ਟੱਚ ਵਿੱਚ ਰਹਿੰਦੀ ਸੀ । ਜ਼ੇਬਾ ਨੇ ਦੱਸਿਆ ਕਿ ਜਦੋਂ ਲੈਂਡ ਲਾਈਨ ਸੀ ਉਦੋਂ ਉਹ ਖ਼ਾਸ ਮੌਕਿਆਂ ਤੇ ਰਿਸ਼ੀ ਕਪੂਰ ਨੂੰ ਜ਼ਰੂਰ ਫੋਨ ਕਰਦੀ ਸੀ । ਇਸ ਤੋਂ ਬਾਅਦ ਵਾਟਸਐਪ ਦਾ ਟ੍ਰੈਂਡ ਚੱਲਿਆ ਤਾਂ ਉਹ ਮੇਰੇ ਨਾਲ ਸੰਪਰਕ ਕਰਨ ਲੱਗੇ ।

https://www.instagram.com/p/B9YdW40prh1/

ਏਨਾਂ ਹੀ ਨਹੀਂ ਜਦੋਂ ਵੀ ਰਣਬੀਰ ਕਪੂਰ ਦੀ ਕੋਈ ਫ਼ਿਲਮ ਰਿਲੀਜ਼ ਹੁੰਦੀ ਤਾਂ ਉਹ ਮੈਨੂੰ ਮੈਸੇਜ ਕਰਦੇ ਸੀ ਤੇ ਮੈਂ ਵੀ ਰਣਬੀਰ ਦੀ ਫ਼ਿਲਮ ਦੇਖਣ ਜਾਇਆ ਕਰਦੀ ਸੀ’ । ਇੱਥੇ ਹੀ ਬਸ ਨਹੀਂ ਜ਼ੇਬਾ ਨੇ ਰਿਸ਼ੀ ਕਪੂਰ ਦੀ ਮੌਤ ਤੇ ਟਵੀਟ ਵੀ ਕੀਤਾ ਹੈ ਉਹਨਾਂ ਨੇ ਲਿਖਿਆ ਹੈ ‘ਮੈਂ ਸੁਣਿਆ ਹੈ ਕਿ ਮੇਰੇ ਪਿਆਰੇ ਦੋਸਤ ਰਿਸ਼ੀ ਕਪੂਰ ਨਹੀਂ ਰਹੇ । ਇਹ ਸੁਣ ਕੇ ਹੈਰਾਨ ਹਾਂ । ਵਕਤ ਕਿੰਨੀ ਛੇਤੀ ਬੀਤ ਜਾਂਦਾ ਹੈ ।

https://www.instagram.com/p/B7xj3XhhXcs/

ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਦਿਨ ਪਹਿਲਾਂ ਹੀ ਹਿਨਾ ਦੀ ਸ਼ੂਟਿੰਗ ਕੀਤੀ ਹੈ । ਮੈਂ ਤੁਹਾਨੂੰ ਹਮੇਸ਼ਾ ਯਾਦ ਕਰਾਂਗੀ ਤੇ ਹਮੇਸ਼ਾ ਪਿਆਰ ਕਰਾਂਗੀ । ਇਸ ਨੁਕਸਾਨ ਨੂੰ ਸਹਿ ਪਾਉਣਾ ਬਹੁਤ ਮੁਸ਼ਕਿਲ ਹੈ । ਤੁਸੀਂ ਸਾਡੇ ਲਈ ਸੂਪਰ ਸਟਾਰ ਸੀ । ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਮੇਰੇ ਚੰਦਰ ਪ੍ਰਕਾਸ਼ । ਤੁਸੀਂ ਹਮੇਸ਼ਾ ਸਾਡੇ ਦਿਲ ਵਿੱਚ ਰਹੋਗੇ । ਸ਼ੂਟਿੰਗ ਦੇ ਦੌਰਾਨ ਤੁਸੀਂ ਜੋ ਵੀ ਮੈਨੂੰ ਸਿਖਾਇਆ ਉਸ ਲਈ ਧੰਨਵਾਦ । ਇਸ ਤੋਂ ਜ਼ਿਆਦਾ ਕੁਝ ਨਹੀਂ ਲਿਖ ਸਕਦੀ । ਤੁਹਾਡੀ ਆਪਣੀ ਹਿਨਾ’ ।

https://twitter.com/ZebaBakhtiar1/status/1255744013073895425

Related Post