ਕਪੂਰ ਖ਼ਾਨਦਾਨ ਪੜ੍ਹਾਈ ਤੋਂ ਰਿਹਾ ਹਮੇਸ਼ਾ ਦੂਰ, ਰਿਸ਼ੀ ਕਪੂਰ ਤੇ ਉਹਨਾਂ ਦੇ ਭਰਾ ਇਹਨਾਂ ਕਲਾਸਾਂ ’ਚੋਂ ਹੋਏ ਸਨ ਫੇਲ, ਰਣਬੀਰ ਦੇ ਪਾਸ ਹੋਣ ’ਤੇ ਮਨਾਇਆ ਸੀ ਜਸ਼ਨ

By  Rupinder Kaler May 11th 2020 01:15 PM

ਰਿਸ਼ੀ ਕਪੂਰ ਹਮੇਸ਼ਾ ਅਦਾਕਾਰ ਬਣਨਾ ਚਾਹੁੰਦੇ ਸਨ । ‘ਮੇਰਾ ਨਾਮ ਜੋਕਰ’ ਫ਼ਿਲਮ ਵਿੱਚ ਕੰਮ ਕਰਨ ਤੋਂ ਬਾਅਦ ਰਿਸ਼ੀ ਕਪੂਰ ਨੇ ਮਨ ਬਣਾ ਲਿਆ ਸੀ ਕਿ ਉਹ ਅਦਾਕਾਰੀ ਵਿੱਚ ਆਪਣਾ ਕਰੀਅਰ ਬਨਾਉਣਗੇ, ਇਸ ਵਜ੍ਹਾ ਕਰਕੇ ਉਹਨਾਂ ਦੀ ਰੂਚੀ ਪੜ੍ਹਾਈ ਵਿੱਚ ਕਾਫੀ ਘਟ ਗਈ ਸੀ । ਇੱਕ ਇੰਟਰਵਿਊ ਵਿੱਚ ਰਣਬੀਰ ਕਪੂਰ ਨੇ ਆਪਣੇ ਪਿਤਾ ਤੇ ਪੜ੍ਹਾਈ ਤੇ ਗੱਲ ਕਰਦੇ ਹੋਏ ਖੁਦ ਨੂੰ ਕਪੂਰ ਖ਼ਾਨਦਾਨ ਦਾ ਸਭ ਤੋਂ ਐਜੁਕੇਟਡ ਇਨਸਾਨ ਦੱਸਿਆ ਸੀ ।

https://www.instagram.com/p/B8RxStwAKdU/

ਰਣਬੀਰ ਨੇ ਦੱਸਿਆ ਕਿ ਉਹ ਖੁਦ ਇੱਕ ਐਵਰੇਜ ਤੋਂ ਵੀ ਖਰਾਬ ਸਟੂਡੈਂਟ ਰਹੇ ਹਨ । ਇਸ ਸਭ ਦੇ ਚਲਦੇ ਜਦੋਂ ਉਹਨਾਂ ਦਾ ਖਰਾਬ ਰਿਜਲਟ ਆਉਂਦਾ ਤਾਂ ਮਾਂ ਨੀਤੂ ਉਹਨਾਂ ਨੂੰ ਪਾਪਾ ਰਿਸ਼ੀ ਨੂੰ ਦੱਸਣ ਦੀ ਧਮਕੀ ਦਿੰਦੀ ਸੀ ਹਾਲਾਂਕਿ ਰਿਸ਼ੀ ਖੁਦ ਵੀ ਖਰਾਬ ਸਟੂਡੈਂਟ ਰਹੇ ਹਨ । ਰਣਬੀਰ ਨੇ ਕਿਹਾ ਕਿ ‘ਮੈਨੂੰ ਖੁਸ਼ੀ ਹੈ ਕਿ ਉਸ ਸਮੇਂ ਟਵਿੱਟਰ ਨਹੀਂ ਸੀ, ਨਹੀਂ ਤਾਂ ਪਾਪਾ ਉਸ ਸਮੇਂ ਪਤਾ ਨਹੀਂ ਕੀ ਲਿਖ ਦਿੰਦੇ’ ।

https://www.instagram.com/p/B4Z3lN_gIOF/

ਰਣਬੀਰ ਨੇ ਦੱਸਿਆ ਕਿ ‘ਮੇਰੇ ਪਰਿਵਾਰ ਦਾ ਇਤਿਹਾਸ ਪੜ੍ਹਾਈ ਵਿੱਚ ਕਾਫੀ ਖਰਾਬ ਰਿਹਾ ਹੈ । ਮੇਰੇ ਪਿਤਾ 8ਵੀਂ ਵਿੱਚੋਂ ਫੇਲ ਹੋ ਗਏ ਸਨ, ਮੇਰੇ ਅੰਕਲ 9ਵੀਂ ਵਿੱਚੋਂ ਫੇਲ ਹੋਏ ਸਨ ਤੇ ਮੇਰੇ ਦਾਦਾ ਜੀ 6ਵੀਂ ਵਿੱਚੋਂ ਫੇਲ ਹੋਏ ਸਨ ।

https://www.instagram.com/p/B3oaUUYgUD5/

ਇਸ ਕਰਕੇ ਮੈਂ ਆਪਣੇ ਖ਼ਾਨਦਾਨ ਦਾ ਸਭ ਤੋਂ ਪੜ੍ਹਿਆ ਲਿਖਿਆ ਮੁੰਡਾ ਹਾਂ । ਮੇਰੇ 10ਵੀਂ ਕਲਾਸ ਵਿੱਚੋਂ 56 ਪ੍ਰਤੀਸ਼ਤ ਆਏ ਸਨ, ਇਸ ਗੱਲ ਨੂੰ ਲੈ ਕੇ ਮੇਰੇ ਪਰਿਵਾਰ ਨੇ ਲੰਡਨ ਵਿੱਚ ਜਸ਼ਨ ਮਨਾਇਆ ਸੀ’ ।

https://www.instagram.com/p/B0TU2sKg4T9/

Related Post