ਰਿਸ਼ੀ ਕਪੂਰ ਦੀ 13ਵੀਂ ’ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਰਿਸ਼ੀ ਕਪੂਰ ਨੂੰ ਦਿੱਤੀ ਸ਼ਰਧਾਂਜਲੀ, ਬੇਟੀ ਨੇ ਕਿਹਾ ਪਾਪਾ ਬਹੁਤ ਯਾਦ ਆਉਂਦੇ ਹੋ …!

By  Rupinder Kaler May 13th 2020 07:31 AM

ਕੈਂਸਰ ਦੀ ਬੀਮਾਰੀ ਨਾਲ ਲੜਦੇ ਹੋਏ ਰਿਸ਼ੀ ਕਪੂਰ ਨੇ ਬੀਤੀ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ । ਪੂਰੇ ਬਾਲੀਵੁੱਡ ਨੂੰ ਉਹਨਾਂ ਦੇ ਜਾਣ ਨਾਲ ਬਹੁਤ ਧੱਕਾ ਲੱਗਿਆ ਸੀ । ਇਸ ਸਭ ਦੇ ਚਲਦੇ ਉਹਨਾਂ ਦੀ ਤੇਰਵੀਂ ’ਤੇ ਉਹਨਾਂ ਦੇ ਪਰਿਵਾਰ ਨੇ ਘਰ ਵਿੱਚ ਪੂਜਾ ਦਾ ਆਯੋਜਨ ਕੀਤਾ, ਜਿਸ ਵਿੱਚ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ, ਬੇਟੀ ਤੇ ਬੇਟਾ ਰਣਬੀਰ ਕਪੂਰ ਸਮੇਤ ਕੁਝ ਹੋਰ ਲੋਕ ਸ਼ਾਮਿਲ ਹੋਏ ।

https://www.instagram.com/p/CAFw7ioH-RY/?utm_source=ig_embed

ਇਸ ਪ੍ਰਾਥਣਾ ਸਭਾ ਵਿੱਚ ਹਰ ਇੱਕ ਨੇ ਰਿਸ਼ੀ ਕਪੂਰ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ ਤੇ ਉਹਨਾਂ ਨੂੰ ਨਮ ਅੱਖਾਂ ਨਾਲ ਯਾਦ ਕੀਤਾ । ਸੋਸ਼ਲ ਮੀਡੀਆ ਤੇ ਰਣਬੀਰ ਕਪੂਰ ਤੇ ਉਹਨਾਂ ਦੀ ਭੈਣ ਰਿਦਿਮਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਰਣਬੀਰ ਤੇ ਰਿਦਿਮਾ ਹੱਥ ਜੋੜ ਕੇ ਬੈਠੇ ਹੋਏ ਨਜ਼ਰ ਆ ਰਹੇ ਹਨ, ਦੋਵੇਂ ਕਾਫੀ ਭਾਵੁਕ ਨਜ਼ਰ ਆ ਰਹੇ ਹਨ ।

https://www.instagram.com/p/CAFnRfMHzrF/

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਸ਼ੀ ਕਪੂਰ ਦੇ ਅੰਤਿਮ ਸਸਕਾਰ ਤੇ ਰਿਦਿਮਾ ਨਹੀਂ ਸੀ ਪਹੁੰਚ ਸਕੀ ਕਿਉਂਕਿ ਉਹ ਦਿੱਲੀ ਵਿੱਚ ਸੀ ਤੇ ਲਾਕਡਾਊਨ ਕਰਕੇ ਉਹ ਦੇਰ ਨਾਲ ਪਹੁੰਚੀ ਸੀ । ਰਿਸ਼ੀ ਕਪੂਰ ਦੇ ਸਸਕਾਰ ਤੇ ਲੋਕਾਂ ਦੀ ਭੀੜ ਇੱਕਠੀ ਨਾ ਹੋਵੇ ਇਸ ਲਈ ਰਿਸ਼ੀ ਕਪੂਰ ਦਾ ਸਸਕਾਰ ਜਲਦਬਾਜ਼ੀ ਵਿੱਚ ਕਰਨਾ ਪਿਆ ਸੀ ।

https://www.instagram.com/p/CAFtZpYnTZi/

Related Post