ਰਿਸ਼ੀ ਕਪੂਰ ਨੇ ਕਿੱਤਾ IPL ਦਾ ਖੁਲਾਸਾ, ਸ਼ੇਅਰ ਕਿੱਤੀ ਵੀਡੀਓ

By  Gourav Kochhar May 28th 2018 11:18 AM

ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ rishi kapoor ਅਕਸਰ ਆਪਣੇ ਟਵੀਟਸ ਕਾਰਨ ਵਿਵਾਦਾਂ 'ਚ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਰਿਸ਼ੀ ਕਪੂਰ ਐਤਵਾਰ ਨੂੰ ਹੋਣ ਵਾਲੇ ਆਈ. ਪੀ. ਐੱਲ. ਫਿਨਾਲੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ ਅਤੇ ਇਹ ਉਨ੍ਹਾਂ ਦੇ ਟਵੀਟ ਨੂੰ ਦੇਖ ਕੇ ਵੀ ਅੰਦਾਜ਼ਾ ਲਗਾਇਆ ਦਾ ਸਕਦਾ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਰਿਸ਼ੀ ਕਪੂਰ ਨੇ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕਰ ਕੇ ਲਿਖਿਆ, ''ਆਈ. ਪੀ. ਐੱਲ. ਦਾ ਅੱਜ ਫਾਈਨਲ ਹੈ। ਇਸ ਦੀ ਟਿਊਨ ਨੂੰ 1986 'ਚ ਰਿਲੀਜ਼ ਕੀਤਾ ਗਿਆ ਸੀ।

rishi kapoor

ਫਿਲਮ 'ਨਾਗਿਨ' ਨੂੰ ਸ਼੍ਰੈਅ।'' ਰਿਸ਼ੀ ਕਪੂਰ ਦੀ ਇਸ ਫਿਲਮ 'ਚ ਉਨ੍ਹਾਂ ਨਾਲ ਸ਼੍ਰੀਦੇਵੀ ਸੀ। ਅਸਲ 'ਚ ਰਿਸ਼ੀ ਕਪੂਰ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਸ਼੍ਰੀਦੇਵੀ ਦੀ ਫਿਲਮ 'ਨਾਗਿਨ' ਦੇ ਗੀਤ, ''ਮੈਂ ਤੇਰੀ ਦੁਸ਼ਮਣ, ਦੁਸ਼ਮਣ ਤੂੰ ਮੇਰਾ...' ਦਾ ਵੀਡੀਓ ਕਲਿੱਪ ਸ਼ੇਅਰ ਕੀਤਾ ਪਰ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਗੀਤ 'ਚ ਨਾਗਿਨ ਦੀ ਟਿਊਨ ਨੂੰ ਐਡਿਟ ਕਰਕੇ ਆਈ. ਪੀ. ਐੱਲ. ਦੀ ਮਸ਼ਹੂਰ ਟਿਊਨ ਪਾਈ ਗਈ ਹੈ। ਰਿਸ਼ੀ ਕਪੂਰ rishi kapoor ਦੀ ਇਹ ਵੀਡੀਓ ਦੇਖ ਕੇ ਪ੍ਰਸ਼ੰਸਕਾਂ ਨੂੰ ਸ਼੍ਰੀਦੇਵੀ ਦੀ ਯਾਦ ਆ ਗਈ।

The IPL Finals today! The melody was released in 1986. Courtesy the film “Nagina” pic.twitter.com/oPXGSF1vFx

— Rishi Kapoor (@chintskap) May 27, 2018

ਆਈ. ਪੀ. ਐੱਲ. ਦੇ ਉਤਸ਼ਾਹ ਦੇ ਨਾਲ-ਨਾਲ ਉਨ੍ਹਾਂ ਨੇ ਸ਼੍ਰੀਦੇਵੀ sridevi ਨੂੰ ਵੀ ਯਾਦ ਕਰਨਾ ਸ਼ੁਰੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ rishi kapoor ਅਕਸਰ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਟਵੀਟ ਕਾਰਨ ਚਰਚਾ 'ਚ ਬਣੇ ਰਹਿੰਦੇ ਹਨ। ਸ਼੍ਰੀਦੇਵੀ ਨਾਲ ਰਿਸ਼ੀ ਕਪੂਰ ਨੇ ਕਈ ਫਿਲਮਾਂ ਕੀਤੀਆਂ ਹਨ। ਇਨ੍ਹਾਂ 'ਚੋਂ ਕੁਝ ਫਿਲਮਾਂ ਹਨ 'ਨਾਗਿਨ', 'ਚਾਂਦਨੀ', 'ਗੁਰੂਦੇਵ' ਅਤੇ 'ਬੰਜਾਰਨ'।

rishi kapoor

Related Post