ਅਜੇ ਦੇਵਗਨ ਦਾ ਰਿਤੇਸ਼ ਦੇਸ਼ਮੁਖ ਨੇ ਉਡਾਇਆ ਮਜ਼ਾਕ, ਵੀਡਿਓ ਦੇਖਕੇ ਤੁਸੀਂ ਵੀ ਹੱਸ ਹੱਸ ਕੇ ਹੋ ਜਾਓਗੇ ਦੂਹਰੇ, ਦੇਖੋ ਵੀਡਿਓ 

By  Rupinder Kaler February 6th 2019 06:15 PM

ਬਾਲੀਵੁੱਡ ਐਕਟਰ ਅਜੇ ਦੇਵਗਨ ਏਨੀਂ ਦਿਨੀਂ ਆਪਣੀ ਫਿਲਮ ਟੋਟਲ ਧਮਾਲ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ । ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਹੜਾ ਕਿ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਪਰ ਇਸ ਸਭ ਦੇ ਚਲਦੇ ਫਿਲਮ ਵਿੱਚ ਕੰਮ ਕਰ ਰਹੇ ਅਜੇ ਦੇਵਗਨ ਤੇ ਰਿਤੇਸ਼ ਦੇਸ਼ਮੁਖ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੀ ਕਾਫੀ ਖਿਚਾਈ ਕਰ ਰਹੇ ਹਨ । ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਤੋਂ ਡਾਇਰੈਕਟਰ ਇੰਦਰ ਕੁਮਾਰ ਦੇ ਨਾਲ ਫਿਲਮ ਟੋਟਲ ਧਮਾਲ ਦੇ ਸੈਟ ਦੀ ਇੱਕ ਵੀਡਿਓ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਦੇਸ਼ਮੁਖ ਵੀ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਜੇ ਨੇ ਲਿਖਿਆ ਹੈ ਕਿ ਪਿਛੇ ਦਾੜੀ ਵਾਲਾ ਬਾਬਾ ਕੌਣ ਹੈ ।

https://www.instagram.com/p/BtQvnsdARFB/?utm_source=ig_embed

ਇਸ ਦੇ ਜਵਾਬ ਵਿੱਚ ਦੇਸ਼ਮੁਖ ਨੇ ਆਪਣੇ ਟਵਿੱਟਰ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਕੁੱਤਾ ਚਲਦੇ ਆਟੋ ਦੀ ਛੱਤ ਤੇ ਚੜਿਆ ਹੋਇਆ ਹੈ । ਇਸ ਵੀਡਿਓ ਦੇ ਨਾਲ ਦੇਸ਼ ਮੁੱਖ ਨੇ ਲਿਖਿਆ ਹੈ ਕਿ ਅਜੇ ਹੁਣੇ ਤੁਹਾਡਾ ਕੁੱਤਾ ਮੈਂ ਦੇਖਿਆ ।

https://twitter.com/Riteishd/status/1092799670370398210

ਅਜੇ ਨੇ ਵੀ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ ਹਾਂ ਜਿਵੇ ਮੇਰੀ ਚਿੜੀ ਹੈ ।

https://twitter.com/ajaydevgn/status/1092812047446958080

Related Post