ਇਸ ਬੁੱਢੀ ਔਰਤ ਦੇ ਕਰਤਬ ਦੇਖ ਕੇ ਰਿਤੇਸ਼ ਦੇਸ਼ਮੁਖ ਰਹਿ ਗਏ ਦੰਗ, ਵੀਡੀਓ ਸ਼ੇਅਰ ਕਰਕੇ ਕਹਿ ਦਿੱਤੀ ਵੱਡੀ ਗੱਲ

By  Rupinder Kaler July 24th 2020 12:28 PM

ਰਿਤੇਸ਼ ਦੇਸ਼ਮੁਖ ਸੋਸ਼ਲ ਮੀਡੀਆ ਤੇ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ । ਰਿਤੇਸ਼ ਦੇਸ਼ਮੁਖ ਆਪਣੀਆਂ ਫ਼ਿਲਮਾਂ ਦੇ ਨਾਲ ਨਾਲ ਆਪਣੇ ਅੰਦਾਜ਼ ਲਈ ਵੀ ਖੂਬ ਜਾਣੇ ਜਾਂਦੇ ਹਨ । ਹਾਲ ਹੀ ਵਿੱਚ ਰਿਤੇਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਬੁੱਢੀ ਔਰਤ ਦੀ ਵੀਡੀਓ ਸਾਂਝੀ ਕੀਤੀ ਹੈ, ਜਿਹੜੀ ਕਿ ਸਕੜ ਤੇ ਡੰਡਿਆਂ ਨਾਲ ਕਰਤੱਬ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/CBYIqmWgEDF/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਿਤੇਸ਼ ਨੇ ਇਸ ਔਰਤ ਦੀ ਡੀਟੇਲ ਵੀ ਮੰਗੀ ਹੈ । ਇਹ ਵੀਡੀਓ ਮੀਡੀਆ ਵਿੱਚ ਵੀ ਕਾਫੀ ਸੁਰਖੀਆਂ ਵਟੋਰ ਰਿਹਾ ਹੈ । ਇਸ ਦੇ ਨਾਲ ਹੀ ਲੋਕ ਇਸ ਤੇ ਜਮ ਕੇ ਕਮੈਂਟ ਵੀ ਕਰ ਰਹੇ ਹਨ ।

https://www.instagram.com/p/CC55sFIjatw/

ਇਹ ਔਰਤ ਡੰਡਿਆਂ ਨਾਲ ਕਰਤਬ ਦਿਖਾਉਂਦੀ ਹੈ ਤੇ ਆਪਣਾ ਪੇਟ ਪਾਲਣ ਲਈ ਲੋਕਾਂ ਤੋਂ ਪੈਸੇ ਮੰਗਦੀ ਹੈ । ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਔਰਤ ਨੇ ਮਾਸਕ ਲਗਾਇਆ ਹੋਇਆ ਹੈ । ਜਿਸ ਕਰਕੇ ਔਰਤ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ।

https://www.instagram.com/p/CC_SnGnD52u/?utm_source=ig_web_copy_link

Related Post