ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਗਾਇਆ ਆਪਣੀ ਪਤਨੀ ਲਈ ਅਕਸ਼ੇ ਕੁਮਾਰ ਦੀ ਫ਼ਿਲਮ ਦਾ ਇਹ ਹਿੱਟ ਗੀਤ 

By  Shaminder March 28th 2019 04:07 PM

ਬਾਲੀਵੁੱਡ 'ਚ ਆਪਣੀਆਂ ਫ਼ਿਲਮਾਂ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਰਿਤੇਸ਼ ਦੇਸ਼ਮੁਖ ਅਤੇ ਜੈਨੇਲਿਆ ਡਿਸੂਜ਼ਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਰਿਤੇਸ਼ ਦੇਸ਼ਮੁਖ ਅਕਸ਼ੇ ਕੁਮਾਰ ਦੀ ਫ਼ਿਲਮ ਦਾ ਇੱਕ ਗੀਤ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਹਨ ।ਇਹ ਉਨ੍ਹਾਂ ਦੀ ਫ਼ਿਲਮ ਖਿਲਾੜੀ 786 ਦਾ ਗੀਤ ਹੈ । ਇਹ ਗੀਤ ਉਸ ਸਮੇਂ ਕਾਫੀ ਹਿੱਟ ਹੋਇਆ ਸੀ,ਤੇਰਾ ਪਿਆਰ,ਪਿਆਰ ਨੁੰ ਸੁਣ ਰਹੇ ਨੇ ਅਤੇ ਇਸ ਦਾ ਖੂਬ ਅਨੰਦ ਮਾਣ ਰਹੇ ਨੇ ।

ਹੋਰ ਵੇਖੋ  :ਅਜੇ ਦੇਵਗਨ ਦਾ ਰਿਤੇਸ਼ ਦੇਸ਼ਮੁਖ ਨੇ ਉਡਾਇਆ ਮਜ਼ਾਕ, ਵੀਡਿਓ ਦੇਖਕੇ ਤੁਸੀਂ ਵੀ ਹੱਸ ਹੱਸ ਕੇ ਹੋ ਜਾਓਗੇ ਦੂਹਰੇ, ਦੇਖੋ ਵੀਡਿਓ

https://www.instagram.com/p/BvhSvX7B7gH/

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਆਪਣੀ ਓਪਨ ਕਾਰ 'ਚ ਬੈਠ ਕੇ ਕਿਤੇ ਜਾ ਰਹੇ ਨੇ । ਜਿੰਨੀ ਤੇਜ਼ ਰਫਤਾਰ ਨਾਲ ਰਿਤੇਸ਼ ਕਾਰ ਚਲਾ ਰਹੇ ਸਨ,ਉਸੇ ਹੀ ਸਪੀਡ ਨਾਲ ਕਾਰ 'ਚ ਗੀਤ ਚੱਲ ਰਿਹਾ ਸੀ ।ਰਿਤੇਸ਼ ਜਦੋਂ ਇਹ ਗੀਤ ਨਾਲ ਨਾਲ ਗਾ ਰਹੇ ਸਨ ਤਾਂ ਪਿੱਛੇ ਬੈਠੀ ਜੈਨੇਲਿਆ ਡਿਸੂਜ਼ਾ ਮੁਸਕਰਾ ਰਹੀ ਸੀ । ਇਸ ਵੀਡੀਓ ਨੂੰ ਦੋਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Related Post