ਮਿਊਜ਼ਿਕ ਵੀਡੀਓ ਨਾਲ ਬਾਲੀਵੁੱਡ ਵਿੱਚ ਰੀਆ ਸੇਨ ਨੇ ਬਣਾਈ ਸੀ ਪਹਿਚਾਣ, ਇਸ ਗੱਲ ਕਰਕੇ ਬਾਲੀਵੁੱਡ ਨੂੰ ਕਿਹਾ ਅਲਵਿਦਾ

By  Rupinder Kaler June 25th 2020 03:28 PM

ਰੀਆ ਸੇਨ ਨੇ ਅਦਾਕਾਰੀ ਦੇ ਖੇਤਰ ਵਿੱਚ ਫਾਲਗੁਣੀ ਪਾਠਕ ਦੇ ਗਾਣੇ ਨਾਲ ਕਦਮ ਰੱਖਿਆ ਸੀ । ਪਰ ਹੁਣ ਉਹ ਬਾਲੀਵੁੱਡ ਨੂੰ ਲੱਗਪਗ ਅਲਵਿਦਾ ਕਹਿ ਗਈ ਹੈ, ਜਿਸ ਦੀ ਵਜ੍ਹਾ ਉਹਨਾਂ ਨੇ ਅਜੀਬ ਜਿਹੀ ਦੱਸੀ ਹੈ । ਹਾਲ ਹੀ ਵਿੱਚ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹਨਾਂ ਨੇ ਬਾਲੀਵੁੱਡ ਤੋਂ ਦੂਰੀ ਕਿਉਂ ਬਣਾਈ । 1998 ਵਿੱਚ ਫਾਲਗੁਨੀ ਪਾਠਕ ਦੇ ਗੀਤ ‘ਯਾਦ ਪੀਆ ਕੀ ਆਨੇ ਲਗੀ’ ਦੇ ਮਿਊਜ਼ਿਕ ਵੀਡੀਓ ਨੇ ਰੀਆ ਨੂੰ ਪਹਿਚਾਣ ਤਾਂ ਦਿਵਾ ਦਿੱਤੀ ਪਰ ਫ਼ਿਲਮਾਂ ਤੇ ਮਿਊਜ਼ਿਕ ਵੀਡੀਓ ਵਿੱਚ ਹੋਣ ਵਾਲਾ ਉਹਨਾਂ ਦਾ ਸਰੀਰਕ ਸੋਸ਼ਣ ਏਨਾ ਅਸਿਹ ਹੋ ਗਿਆ ਕਿ ਉਹਨਾਂ ਨੇ ਕੰਮ ਨਾ ਕਰਨ ਦਾ ਫੈਸਲਾ ਲਿਆ ।

https://www.instagram.com/p/CB0Bs5YppAP/

ਡੈਬਿਊ ਦੌਰਾਨ ਰੀਆ ਸਕੂਲ ਵਿੱਚ ਪੜ੍ਹਦੀ ਸੀ ਤੇ ਉਸ ਦੌਰਾਨ ਉਹਨਾਂ ਨੂੰ ਬਹੁਤ ਕੁਝ ਸਹਿਣਾ ਪਿਆ ਜਿਹੜਾ ਕਿ ਬਾਅਦ ਵਿੱਚ ਵੀ ਜਾਰੀ ਰਿਹਾ । ਰੀਆ ਨੇ ਦੱਸਿਆ ਕਿ ‘ਸੈਕਸੀ ਤੇ ਬੋਲਡ ਵਰਗੇ ਟੈਗ ਮਿਲਣੇ ਬਹੁਤ ਹੀ ਭਿਆਨਕ ਸਨ ।ਮੈਂ ਉਸ ਸਮੇਂ ਸਕੂਲ ਵਿੱਚ ਸੀ ਜਦੋਂ ਸੈਕਸੀ ਦਾ ਟੈਗ ਮੇਰੇ ਰਸਤੇ ਵਿੱਚ ਆਉਣ ਲੱਗਾ ਸੀ ।

https://www.instagram.com/p/CBf6Q2XjhXh/

ਏਨਾਂ ਦਬਾਅ ਸੀ ਹਮੇਸ਼ਾ ਸਹੀ ਦਿਖਣ ਲਈ, ਇੱਥੋਂ ਤੱਕ ਕਿ ਜਦੋਂ ਮੈਂ ਬਾਹਰ ਜਾਂਦੀ ਸੀ ਤਾਂ ਲੋਕਾਂ ਦੀ ਧਾਰਨਾ ਸੀ ਕਿ ਉਹ ਰੀਆ ਸੈਨ ..! ਕਿਉਂ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਸ ਤਰ੍ਹਾਂ ਮੈਂ ਸਕਰੀਨ ਤੇ ਦਿਖਾਈ ਦਿੰਦੀ ਹਾਂ, ਅਸਲ ਜ਼ਿੰਦਗੀ ਵਿੱਚ ਵੀ ਮੈਂ ਉਸੇ ਤਰ੍ਹਾਂ ਹਾਂ’ ।

https://www.instagram.com/p/CAuYkORJlQg/

Related Post