‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਮਿਲਣ ’ਤੇ ਰੂਪੀ ਗਿੱਲ ਨੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਅਵਾਰਡ ਪਾ ਕੇ ਰੂਪੀ ਗਿੱਲ ਹੋਈ ਭਾਵੁਕ,ਪ੍ਰਸ਼ੰਸਕਾਂ ਦੇ ਨਾਂਅ ਲਿਖਿਆ ਇਹ ਸੁਨੇਹਾ

By  Rupinder Kaler July 6th 2020 12:06 PM

ਪੰਜਾਬੀ ਅਦਾਕਾਰਾ ਰੂਪੀ ਗਿੱਲ ਨੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਮਿਲਣ ਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ । ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਦਿਲ ਦੀ ਗੱਲ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਇਸ ਪੋਸਟ ਨੂੰ ਖੂਬ ਲਾਈਕ ਕਰ ਰਹੇ ਹਨ ਤੇ ਇਸ ਤੇ ਆਪਣੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

https://www.instagram.com/p/ByCqQiEn7OR/

ਰੂਪੀ ਗਿੱਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ ਸੱਚੀ ਦੱਸਾਂ ਤਾਂ ਅੱਜ ਤੱਕ ਮੈਨੂੰ ਕਦੀ ਵੀ ਕੋਈ ਅਵਾਰਡ ਨਹੀਂ ਮਿਲਿਆ ਨਾਂ ਪੜ੍ਹਾਈ ਵਿੱਚ ਨਾਂ ਹੀ ਕਿਸੇ ਹੋਰ ਕੰਪੀਟੀਸ਼ਨ ਵਿੱਚ ਸੋ ਬੈਸਟ ਐਕਟਰਸ ਅਵਾਰਡ ਜਿੱਤਣ ਦਾ ਤਾਂ ਕਦੀ ਸੋਚਿਆ ਵੀ ਨਹੀਂ ਸੀ. ਤਾਂ ਹੀ ਮੈਨੂੰ ਹੁਣ ਕੋਈ ਗੱਲ ਨਹੀਂ ਆ ਰਹੀ. ਮੈਨੂੰ ਨਹੀਂ ਲਗਦਾ ਕੀ ਮੈਨੂੰ ਇੰਨੀ ਵਧੀਆਂ ਐਕਟਿੰਗ ਆਉਂਦੀ ਆ ਸਾਇਦ ਕਦੇ ਲੱਗੇ ਵੀ ਨਹੀਂ.

https://www.instagram.com/p/Bx90FVQHu7r/

ਜਿਨ੍ਹਾਂ ਰੱਬ ਕੋਲੋਂ ਮੰਗਿਆਂ ਸੀ ਉਸ ਤੋਂ ਵੀ ਜ਼ਿਆਦਾ ਮਿਲ ਗਿਆ .ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ. ਮੈਂ ਤੁਹਾਨੂੰ ਕਦੀ ਵੀ ਨਿਰਾਸ਼ ਨਹੀਂ ਕਰਾਂਗੀ.ਇਸ ਲਈ ਇਹ ਅਵਾਰਡ ਮੇਰਾ ਨਹੀਂ ਤੁਹਾਡਾ ਹੈ ਸੋ ਤੁਹਾਨੂੰ ਸਾਰੀਆਂ ਨੂੰ ਬਹੁਤ ਬਹੁਤ ਵਧਾਈਆਂ..❤️Also a HUGE thank you & congrats to every single person who was a part of making Laiye Je Yaarian. & Of course @ptc.network thank you for this award I am truly honoured to receive it.

https://www.instagram.com/p/CBsAWw5p3Wx/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

https://www.instagram.com/p/CCQR0e0nYco/

Related Post