ਜੈਸਮੀਨ ਸੈਂਡਲਾਸ ਦਾ ਅਗਲਾ ਗੀਤ ਭੈਣ ਕਰੇਗੀ ਡਾਇਰੈਕਟ, ਵੇਖੋ ਖ਼ਾਸ ਵੀਡੀਓ

By  Gourav Kochhar May 4th 2018 12:26 PM -- Updated: May 4th 2018 12:27 PM

ਰੋਸਲੀਨ ਸੈਂਡਲਾਸ ਆਪਣੀ ਭੈਣ ਸਿੰਗਰ ਜੈਸਮੀਨ ਸੈਂਡਲਾਸ ਲਈ ਹੁਣ ਡਾਇਰੈਕਟਰ ਵੀ ਬਣ ਗਈ ਹੈ। ਰੋਸਲੀਨ ਜੈਸਮੀਨ ਦੇ ‘ਪੱਟ ਲੈ ਗਿਆ’ ਗਾਣੇ ਲਈ ਡਾਇਰੈਕਟਰ ਬਣੀ ਹੈ। ਗਾਣੇ ਦਾ ਸ਼ੂਟ ਪੂਰਾ ਹੋ ਚੁੱਕਿਆ ਹੈ। ਜੈਸਮੀਨ ਨੇ ਆਪਣੇ ਇਸ ਤਜਰਬੇ ਨੂੰ ਤੇ ਪੂਰੀ ਟੀਮ ਦੀ ਫੋਟੋ ਨੂੰ ਅਪਣੇ ਇੰਸਟਾ ‘ਤੇ ਸ਼ੇਅਰ ਕੀਤਾ ਹੈ। ਇਸ ਨਾਲ ਜੈਸਮੀਨ ਨੇ ਕੈਪਸ਼ਨ ਵੀ ਦਿੱਤਾ ਹੈ, ‘ਮੇਰੀ ਸਾਰੀ ਟੀਮ ਇੱਥੇ ਹੈ, ‘ਪੱਟ ਲੈ ਗਿਆ’ ਦਾ ਸ਼ੂਟ ਵਧੀਆ ਤਜਰਬਾ ਰਿਹਾ। ਆਪਣੀ ਅਗਲੀ ਪੋਸਟ ‘ਚ ਜੈਸਮੀਨ Jasmine Sandlas ਨੇ ਚੂੜਾ ਪਾਇਆ ਹੋਇਆ ਹੈ ਤੇ ਉਹ ਸਪੀਚ ਦੇ ਰਹੀ ਹੈ। ਹੋ ਸਕਦਾ ਹੈ ਕਿ ਸੰਡਲ ਦਾ ਆਉਣ ਵਾਲਾ ਗਾਣਾ ਰੋਮਾਂਟਿਕ ਗਾਣਾ ਹੋਵੇ। ਇਸ ਬਾਰੇ ਜੈਸਮੀਨ ਨੇ ਵੀਡੀਓ ਵੀ ਪੋਸਟ ਕੀਤੀ ਹੈ।

My whole team here ?? Pat le geya shoot was a beautiful experience. #teamsandlas

A post shared by Jasmine Sandlas (@jasminesandlas) on May 2, 2018 at 8:40am PDT

ਐਲਬਮ ਪੂਰੀ ਨਾ ਕਰਨ ਲਈ ਜੈਸਮੀਨ ਸੈਂਡਲਾਸ ਨੇ ਮਿਊਜ਼ਿਕ ਡਾਇਰੈਕਟਰ ਨੂੰ ਦਿੱਤੀ ਧੱਮਕੀ

ਜੈਸਮੀਨ ਸੰਡਲਾਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇੱਕ ਪਾਵਰਪੈਕ ਸਿੰਗਰ ਹੈ। ਉਹ ਨਾ ਸਿਰਫ ਆਪਣੇ ਗਾਣਿਆਂ ਕਰਕੇ ਸਗੋਂ ਆਪਣੀ ਆਵਾਜ਼ ਲਈ ਵੀ ਪਛਾਣੀ ਜਾਂਦੀ ਹੈ। ਇਸ ਸਾਲ ਦੀ ਸ਼ੁਰੂਆਤ ‘ਚ ਹੀ ਜੈਸਮੀਨ Jasmine Sandlas ਨੇ ਆਪਣੀ ਤੀਜੀ ਐਲਬਮ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ‘Dawn Of Punjab’ ਦੇ ਨਾਂ ਨਾਲ ਆਉਣ ਵਾਲੀ ਜੈਸਮੀਨ ਦੀ ਐਲਬਮ ਮਈ ‘ਚ ਰਿਲੀਜ਼ ਹੋਣੀ ਸੀ, ਪਰ ਇਹ ਐਲਬਮ ਹੁਣ ਟਲ ਗਈ ਹੈ।

jasmine sandlas

ਹਾਲ ਹੀ ‘ਚ ਜੈਸਮੀਨ Jasmine Sandlas ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕੀਤੀ ਸੀ ਜਿਸ ਦਾ ਲਿਖਿਆ ਕੈਪਸ਼ਨ ਕੁਝ ਅਜਿਹਾ ਹੀ ਸ਼ੋਅ ਕਰ ਰਿਹਾ ਹੈ ਕਿ ਉਸ ਦੀ ਐਲਬਮ ਕੁਝ ਲੇਟ ਹੋ ਗਈ ਹੈ। ਕੱਲ੍ਹ ਜੈਸਮੀਨ ਨੇ ਮਿਊਜ਼ਿਕ ਡਾਇਰੈਕਟਰ INTENSE ਤੇ ਡੀਜੇ ਹਾਰਕ ਨੂੰ ਪੋਸਟ ਰਾਹੀਂ ਮੈਸੇਜ ਦਿੱਤਾ। ਇਸ ‘ਚ ਉਸ ਨੇ ਲਿਖਿਆ ਕਿ ਗਾਣੇ ਦੀ ਟੈਕਨੀਕਲ ਡੀਟੇਲ ਜਲਦ ਪੂਰੀ ਕੀਤੀ ਜਾਵੇ ਤੇ ਇਸ ਬਾਰੇ ਉਸ ਨੇ ਦੋਵਾਂ ਨੂੰ 25 ਅਪ੍ਰੈਲ ਤੱਕ ਦੀ ਡੈੱਡਲਾਈਨ ਦਿੰਦੇ ਹੋਏ ਕਿਹਾ :

"Attention @thisizintenseand @dj_hark ?? I need the masters to Album # 3 by April 25th"

Attention @thisizintense and @dj_hark ?? I need the masters to Album # 3 by April 25th. I’ve already given my word to #teamsandlas that album drops in May ??

A post shared by Jasmine Sandlas (@jasminesandlas) on Apr 14, 2018 at 11:26pm PDT

ਫਿਲਹਾਲ ਜੈਸਮੀਨ Jasmine Sandlas ਦੇ ਸਾਥੀ ਉਸ ਤੋਂ ਕੁਝ ਬਾਗੀ ਹੋਏ ਹੋਏ ਹਨ। ਉਧਰ INTENSE ਦਾ ਕਹਿਣਾ ਹੈ ਕਿ ਇਹ 2030 ਤੱਕ ਨਹੀਂ ਹੋ ਸਕਦੀ। ਡੀਜੇ ਹਾਰਕ ਨੇ ਕਿਹਾ ਉਹ ਇਹ ਐਲਬਮ ਨੂੰ ਰੋਕ ਰਹੇ ਹਨ। ਇੰਨਾ ਹੀ ਨਹੀਂ ਜੈਸਮੀਨ ਨੇ ਦੋਵਾਂ ਨੂੰ ਇਸ ਦਾ ਜਵਾਬ ਵੀ ਦਿੱਤਾ ਤੇ ਕਿਹਾ ਕਿ ਉਹ ਗਲਤ ਇਨਸਾਨ ਨਾਲ ਪੰਗਾ ਲੈ ਰਹੇ ਹਨ।

@jasminesandlas @thisizintense #studio #studiovibes #jasminesandlas #teamsandlas #albumcomingsoon #punjabi #punjabimusic #vocals #newmusic #Comingsoon #urbandesi #punjabimusic #thenewpunjabivirsa #DawnOfPunjab

A post shared by Hark (@dj_hark) on Mar 14, 2018 at 9:25pm PDT

ਇਸ ਤੋਂ ਪਹਿਲਾ ਜੈਸਮੀਨ Jasmine Sandlas ਤੇ INTENSE 2017 ਦੇ ‘ਚ ‘Illegal Weapon’ ਗਾਣੇ ‘ਚ ਗੈਰੀ ਸੰਧੂ Garry Sandhu ਨਾਲ ਕੰਮ ਕਰ ਚੁੱਕੇ ਹਨ। ਉਮੀਦ ਕਰਦੇ ਹਾਂ ਕਿ ਇਸ ਗਰੁੱਪ ਦਾ ਝਗੜਾ ਜਲਦੀ ਖਤਮ ਹੋ ਜਾਵੇ ਤੇ ਉਹ ਇਸ ਐਲਬਮ ਨਾਲ ਸੁਪਰਹਿੱਟ ਗਾਣੇ ਦੇਣ।

jasmine sandlas

Related Post