ਰੌਸ਼ਨ ਪ੍ਰਿੰਸ ਦਾ ਤਿੰਨ ਮਹੀਨੇ ਦਾ ਪੁੱਤਰ ਦੇਖੋ ਕਿਵੇਂ ਦਿੰਦਾ ਹੈ ਹਰ ਗੱਲ ਦਾ ਜਵਾਬ, ਸ਼ੋਸ਼ਲ ਮੀਡੀਆ 'ਤੇ ਛਾਇਆ ਗੌਰਿਕ

By  Aaseen Khan May 27th 2019 05:07 PM

ਰੌਸ਼ਨ ਪ੍ਰਿੰਸ ਦਾ ਤਿੰਨ ਮਹੀਨੇ ਦਾ ਪੁੱਤਰ ਦੇਖੋ ਕਿਵੇਂ ਦਿੰਦਾ ਹੈ ਹਰ ਗੱਲ ਦਾ ਜਵਾਬ, ਸ਼ੋਸ਼ਲ ਮੀਡੀਆ 'ਤੇ ਛਾਇਆ ਗੌਰਿਕ : ਮਾਰਚ ਦੇ ਮਹੀਨੇ 'ਚ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਦੇ ਘਰ ਪੁੱਤਰ ਨੇ ਜਨਮ ਲਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਘਰ 'ਚ ਖੁਸ਼ੀਆਂ ਮਨਾਈਆਂ ਗਈਆਂ। ਪੂਰੀ ਪੰਜਾਬੀ ਇੰਡਸਟਰੀ ਵੱਲੋਂ ਰੌਸ਼ਨ ਪ੍ਰਿੰਸ ਨੂੰ ਬੇਟੇ ਦਾ ਪਿਤਾ ਬਣਨ ਤੇ ਮੁਬਾਰਕਾਂ ਵੀ ਦਿੱਤੀਆਂ ਗਈਆਂ। ਰੌਸ਼ਨ ਪ੍ਰਿੰਸ ਦੇ ਪੁੱਤਰ ਗੌਰਿਕ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਹੁਣ ਕਿਊਟ ਗੌਰਿਕ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਰੌਸ਼ਨ ਪ੍ਰਿੰਸ ਆਪਣੇ ਬੇਟੇ ਨਾਲ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

Happy 16th Day ❤️ #Gaurik

A post shared by Roshan Prince (@theroshanprince) on Mar 20, 2019 at 10:03pm PDT

ਰੌਸ਼ਨ ਪ੍ਰਿੰਸ ਵੱਲੋਂ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਹੈ। ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਹੁਤ ਜਲਦ ਫ਼ਿਲਮ ਮੁੰਡਾ ਫਰੀਦਕੋਟੀਆ ਨਾਲ ਸਿਨੇਮਾ 'ਤੇ ਆਉਣ ਵਾਲੇ ਹਨ। ਡਲਮੋਰਾ ਫਿਲਮਸ ਦੀ ਪੇਸ਼ਕਸ਼ ਤੇ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨੂੰ ਡਾਇਰੈਕਟ ਕੀਤਾ ਹੈ।

ਹੋਰ ਵੇਖੋ : ਪੰਜਾਬੀ ਫ਼ਿਲਮ 'ਕਿੱਟੀ ਪਾਰਟੀ' ਜਲਦ ਆ ਰਹੀ ਹੈ ਸਭ ਨੂੰ ਹਸਾਉਣ, ਫਰਸਟ ਲੁੱਕ ਆਇਆ ਸਾਹਮਣੇ

 

View this post on Instagram

 

#Mundafaridkotia releasing worldwide 14th June 2019 #Roshanprince #Sharankaur #Navpreetbanga #Mannatnoor #Gurmeetsingh #Anjalikhurana #14June #Shammigarg #Akshayrmohan #Mehulgadani

A post shared by Roshan Prince (@theroshanprince) on May 19, 2019 at 7:10am PDT

ਇਸ ਫ਼ਿਲਮ ‘ਚ ਕਈ ਹੋਰ ਦਿੱਗਜ ਅਦਾਕਾਰ ਜਿਵੇਂ ਮੁਕੁਲ ਦੇਵ, ਬੀ.ਐੱਨ. ਸ਼ਰਮਾ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ। ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ 14 ਜੂਨ ਨੂੰ ਇਸ ਫ਼ਿਲਮ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

Related Post