ਰੌਸ਼ਨ ਪ੍ਰਿੰਸ ਤੇ ਮਿਲਿੰਦ ਗਾਬਾ ਦੀ ਜੋੜੀ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗਾਣਾ ‘ਫਿਕਰ’
Rupinder Kaler
December 4th 2019 11:06 AM
ਰੌਸ਼ਨ ਪ੍ਰਿੰਸ ਜਿੱਥੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ ਉੱਥੇ ਉਹ ਆਪਣੇ ਪ੍ਰਸ਼ੰਸਕਾਂ ਲਈ ਗਾਣੇ ਵੀ ਲੈ ਕੇ ਆ ਰਹੇ ਹਨ । ਰੌਸ਼ਨ ਪ੍ਰਿੰਸ ਹੁਣ ਛੇਤੀ ਹੀ ਇੱਕ ਹੋਰ ਹਿੱਟ ਗਾਣਾ ਦੇਣ ਜਾ ਰਹੇ ਹਨ ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗਰਾਮ ਤੇ ਸ਼ੇਅਰ ਕੀਤਾ ਹੈ । ‘ਫਿਕਰ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਰੌਸ਼ਨ ਪ੍ਰਿੰਸ ਨੇ ਆਪਣੀ ਆਵਾਜ਼ ਹੀ ਨਹੀਂ ਦਿੱਤੀ ਬਲਕਿ ਉਹਨਾਂ ਨੇ ਇਸ ਦੇ ਬੋਲ ਤੇ ਕੰਪੋਜਿੰਗ ਵੀ ਖੁਦ ਕੀਤੀ ਹੈ ।