'ਮੁੰਡਾ ਫਰੀਦਕੋਟੀਆ' ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ ਰੋਸ਼ਨ ਪ੍ਰਿੰਸ

By  Shaminder August 23rd 2018 08:57 AM -- Updated: August 23rd 2018 09:38 AM

ਰੋਸ਼ਨ ਪ੍ਰਿੰਸ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ ।ਜਿੱਥੇ ਉਨਾਂ ਨੇ ਗਾਇਕੀ ਦੇ ਖੇਤਰ 'ਚ ਨਾਮ ਕਮਾਇਆ ਹੈ,ਉੱਥੇ ਹੀ ਅਦਾਕਾਰੀ ਦੇ ਖੇਤਰ 'ਚ ਵੀ ਮੱਲ੍ਹਾਂ ਮਾਰੀਆਂ ਨੇ । ਰੋਸ਼ਨ ਪ੍ਰਿੰਸ Roshan prince ਹੁਣ ਆਪਣੇ ਨਵੇਂ ਪ੍ਰਾਜੈਕਟ ਨਾਲ ਮੁੜ ਦਰਸ਼ਕਾਂ ਨਾਲ ਰੂਬਰੂ ਹੋਣ ਜਾ ਰਹੇ ਨੇ । ਜੀ ਹਾਂ ਰੋਸ਼ਨ ਪ੍ਰਿੰਸ ਹੁਣ ਆਪਣੀ ਫਿਲਮ 'ਮੁੰਡਾ ਫਰੀਦਕੋਟੀਆ' Munda Faridkotia 'ਚ ਰੁੱਝੇ ਹੋਏ ਨੇ ਅਤੇ ਇਸ ਫਿਲਮ ਦਾ ਮਹੂਰਤ ਹੋ ਚੁੱਕਿਆ ਹੈ। ਉਨਾਂ ਨੇ ਫਿਲਮ ਦੇ ਮਹੂਰਤ ਦੀ ਇੱਕ ਫੋਟੋ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ । ਇਸ ਫੋਟੋ ਨੂੰ ਸ਼ੇਅਰ ਕਰਨ ਤੋਂ ਬਾਅਦ ਰੋਸ਼ਨ ਪ੍ਰਿੰਸ ਨੇ ਲਿਖਿਆ ਕਿ ਉਨਾਂ ਦੀ ਜ਼ਿੰਦਗੀ ਦਾ ਇੱਕ ਹੋਰ ਵੱਡਾ ਦਿਨ ਹੈ ਅਤੇ ਵਾਹਿਗੁਰੂ ਉਨਾਂ 'ਤੇ ਮਿਹਰ ਭਰਿਆ ਹੱਥ ਰੱਖੇ|

https://www.instagram.com/p/Bmw_GfWBSy0/?taken-by=theroshanprince

ਇਸ ਫੋਟੋ ਨੂੰ ਵੇਖਣ ਤੋਂ ਬਾਅਦ ਰੋਸ਼ਨ ਪ੍ਰਿੰਸ ਦੇ ਪ੍ਰਸ਼ੰਸਕਾਂ 'ਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਨਾਂ ਦੇ ਚਾਹੁਣ ਵਾਲਿਆਂ ਨੇ ਪ੍ਰਤੀਕਰਮ ਵੀ ਦਿੱਤਾ ਹੈ ਅਤੇ ਕਈਆਂ ਨੇ ਇਸ ਫਿਲਮ ਦੇ ਨਾਂਅ ਨੂੰ ਵੀ ਖੂਬ ਪਸੰਦ ਕੀਤਾ ਹੈ ।ਦੱਸ ਦਈਏ ਕਿ ਰੋਸ਼ਨ ਪ੍ਰਿੰਸ ਇਸ ਤੋਂ ਪਹਿਲਾਂ ਵੀ ਕਈ ਹਿੱਟ ਪੰਜਾਬੀ ਫਿਲਮਾਂ ਦੇ ਚੁੱਕੇ ਨੇ । ਜਿਨਾਂ ਨੂੰ ਦਰਸ਼ਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਗਿਆ । ਰੋਸ਼ਨ ਪ੍ਰਿੰਸ ਨੂੰ ਵੀ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ,ਅਤੇ ਉਹ ਇਸ ਆਪਣੇ ਨਵੇਂ ਪ੍ਰਾਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਵੀ ਨੇ ।

Roshan Prince

 

Related Post