ਹੋਲੀ 'ਤੇ ਰੌਸ਼ਨ ਪ੍ਰਿੰਸ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਦੀਆਂ ਮੋਹਿਤ ਤਸਵੀਰਾਂ
ਹੋਲੀ 'ਤੇ ਰੌਸ਼ਨ ਪ੍ਰਿੰਸ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਦੀਆਂ ਮੋਹਿਤ ਤਸਵੀਰਾਂ : ਰੌਸ਼ਨ ਪ੍ਰਿੰਸ ਦੇ ਘਰ ਕੁਝ ਦਿਨ ਪਹਿਲਾਂ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਜਿਸ ਤੋਂ ਬਾਅਦ ਪੂਰੀ ਇੰਡਸਟਰੀ 'ਚੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅੱਜ ਹੋਲੀ ਹੈ ਤੇ ਇੰਡਸਟਰੀ 'ਚ ਵੀ ਹੋਲੀ ਦਾ ਰੰਗੀਨ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸੇ ਰੰਗੀਨ ਅਤੇ ਖੁਸ਼ੀਆਂ ਭਰੇ ਮਾਹੌਲ 'ਚ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਆਪਣੇ ਪੁੱਤਰ ਗੌਰਿਕ ਦੀਆਂ ਇਹ ਬਹੁਤ ਹੀ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
View this post on Instagram
ਦੱਸ ਦਈਏ ਇਸ ਤੋਂ ਪਹਿਲਾਂ ਪ੍ਰਮਾਤਮਾ ਨੇ ਉਹਨਾਂ ਨੂੰ ਧੀ ਦੀ ਦਾਤ ਵੀ ਦਿੱਤੀ ਹੈ। ਇਹਨਾਂ ਤਸਵੀਰਾਂ 'ਚ ਰੌਸ਼ਨ ਪ੍ਰਿੰਸ ਦਾ ਪੁੱਤਰ ਗੌਰਿਕ ਕਿਸੇ ਪ੍ਰਿੰਸ ਤੋਂ ਘੱਟ ਨਹੀਂ ਲੱਗ ਰਿਹਾ ਹੈ। ਉਹਨਾਂ ਕੈਪਸ਼ਨ 'ਚ ਇਹ ਵੀ ਦੱਸਿਆ ਹੈ ਕਿ ਅੱਜ (21 ਮਾਰਚ) ਉਹਨਾਂ ਦਾ ਪੁੱਤਰ ਪੂਰੇ 16 ਦਿਨਾਂ ਦਾ ਹੋ ਗਿਆ ਹੈ।
ਹੋਰ ਵੇਖੋ: ਆਯੂਸ਼ਮਾਨ ਖੁਰਾਣਾ ਦੀ ਫਿਲਮ 'ਅੰਧਾਧੁਨ' ਨਾਮ ਬਦਲ ਕੇ ਚਾਈਨਾ 'ਚ ਹੋ ਰਹੀ ਹੈ 5000 ਸਕ੍ਰੀਨਜ਼ 'ਤੇ ਰਿਲੀਜ਼
View this post on Instagram
14 June 2019 #MundaFaridkotia Gall Saari Ishq Di Hai ❤️
ਜੇ ਗੱਲ ਕਰੀਏ ਤਾਂ ਉਹਨਾਂ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਤਿੰਨ ਫ਼ਿਲਮਾਂ ਬੈਕ ਟੂ ਬੈਕ ਲੈ ਕੇ ਆਉਣ ਵਾਲੇ ਨੇ ਜਿਹਨਾਂ ਦੇ ਨਾਮ ਮੁੰਡਾ ਫ਼ਰੀਦਕੋਟੀਆ, ਨਾਨਕਾ ਮੇਲ, ਲੱਡੂ ਬਰਫੀ ਹੈ। ਹਾਲ ਹੀ ‘ਚ ਉਹਨਾਂ ਦਾ ਗੀਤ ‘ਸੋਹੰ ਖਾਨੀ ਆ’ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।