'ਰਾਂਝਾ ਰਿਫਿਊਜੀ' ਫਿਲਮ ਦਾ ਦੂਜਾ ਪੋਸਟਰ ਜਾਰੀ 

By  Shaminder September 29th 2018 05:52 AM

'ਰਾਂਝਾ ਰਿਫਿਊਜੀ' ਫਿਲਮ ਦਾ ਦੂਜਾ ਆਫੀਸ਼ੀਅਲ ਪੋਸਟਰ ਜਾਰੀ ਹੋ ਚੁੱਕਿਆ ਹੈ । ਇਸ ਪੋਸਟਰ ਨੂੰ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਇਹ ਪੋਸਟਰ ਪਹਿਲੇ ਪੋਸਟਰ ਨਾਲੋਂ ਬਿਲਕੁਲ ਵੱਖਰਾ ਹੈ ਅਤੇ ਇਸ ਵਿੱਚ ਇੱਕ ਮੁਸਲਿਮ ਜੋੜੇ ਅਤੇ ਉਨ੍ਹਾਂ ਦੇ ਬੱਚੇ ਨੂੰ ਵਿਖਾਇਆ ਗਿਆ ਹੈ । ਇਸ ਫਿਲਮ ਦੀ ਕਹਾਣੀ ਵੀ ਕੁਝ ਵੱਖਰੀ ਤਰ੍ਹਾਂ ਦੀ ਲੱਗ ਰਹੀ ਹੈ । ਪੋਸਟਰ ਨੂੰ ਪਹਿਲੀ ਨਜ਼ਰ ਵੇਖਣ 'ਤੇ ਤਾਂ ਇੰਝ ਹੀ ਲੱਗਦਾ ਹੈ । ਇਸ ਫਿਲਮ ਦਾ ਟ੍ਰੇਲਰ ਪੰਜ ਅਕਤੂਬਰ ਨੂੰ ਆ ਰਿਹਾ ਹੈ । ਜਦਕਿ ਇਹ ਫਿਲਮ ਛੱਬੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਵੇਖੋ : ‘ਰੋਲਸ ਰਾਇਸ’ ਨਾਲ ਸਰੋਤਿਆਂ ਦੇ ਰੁਬਰੂ ਹੋਣਗੇ ਰੌਸ਼ਨ ਪ੍ਰਿੰਸ

https://www.instagram.com/p/BoRKTN7AEOo/?hl=en&taken-by=theroshanprince

ਇਸ ਬਾਰੇ ਰੌਸ਼ਨ ਪ੍ਰਿੰਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ । ਕੁਝ ਦਿਨ ਪਹਿਲਾਂ ਹੀ ਰੌਸ਼ਨ ਪ੍ਰਿੰਸ ਨੇ ਇਸਸ ਸਾਲ ਦੀ ਆਪਣੀ ਤੀਸਰੀ ਫਿਲਮ ਦਾ ਐਲਾਨ ਕੀਤਾ ਸੀ । ਲਾਵਾਂ ਫੇਰੇ ਅਤੇ ਸੂਬੇਦਾਰ ਜੋਗਿੰਦਰ ਸਿੰਘ ਦੀ ਕਾਮਯਾਬੀ ਤੋਂ ਬਾਅਦ ਹੁਣ ਉਹ ਆਪਣੀ ਫਿਲਮ ਰਾਂਝਾ ਰਿਫਿਊਜੀ 'ਤੇ ਕੰਮ ਕਰ ਰਹੇ ਨੇ । ਇਹ ਫਿਲਮ ਕਾਮੇਡੀ ਫਿਲਮ ਹੋਵੇਗੀ ਅਤੇ ਇਸ ਨੂੰ ਡਾਇਰੈਕਟ ਕਰਨਗੇ ਅਵਤਾਰ ਸਿੰਘ ਅਤੇ ਜੇਬੀ ਮੂਵੀਜ਼ ਪ੍ਰੋਡਕਸ਼ਨ । ਫਿਲਮ ਦੀ ਡਿਸਟ੍ਰੀਬਿਊਸ਼ਨ ਦਾ ਕੰਮ ਓਮਜੀ ਗਰੁੱਪ ਵੱਲੋਂ ਵੇਖਿਆ ਜਾਵੇਗਾ ।

Roshan Prince

ਇਸ ਫਿਲਮ 'ਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਕਰਮਜੀਤ ਅਣਮੋਲ ,ਸਾਨਵੀ ਧੀਮਾਨ ,ਨਿਸ਼ਾ ਬਾਨੋ  ,ਮਲਕੀਤ ਰੌਨੀ ,ਰੁਪਿੰਦਰ ਰੂਪੀ ਅਤੇ ਤਾਰਾ ਬੈਨੀਪਾਲ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ ।ਨਿਸ਼ਾ ਬਾਨੋ ਰੌਸ਼ਨ ਪ੍ਰਿੰਸ ਨਾਲ ਲੀਡ ਰੋਲ 'ਚ ਨਜ਼ਰ ਆਉਣਗੇ ।ਫਿਲਮ 'ਚ ਕਾਮੇਡੀ ਤੋਂ ਇਲਾਵਾ ਹੋਰ ਕੀ ਕੁਝ ਖਾਸ ਰਹੇਗਾ ਇਹ ਜਾਨਣ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਨਾਲ ਤਾਂ ਕਿ ਫਿਲਮਾਂ ਅਤੇ ਮਨੋਰੰਜਨ ਦੀ ਤਾਜ਼ਾ ਅਪਡੇਟਸ ਤੁਹਾਨੂੰ ਮਿਲਦੇ ਰਹਿਣ ।ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ ਖਾਸੇ ਉਤਸ਼ਾਹਿਤ ਨੇ । ਉਨ੍ਹਾਂ ਨੂੰ ਉਮੀਦ ਹੈ ਕਿ ਇਸ ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲੇਗਾ ਅਤੇ ਇਹ ਫਿਲਮ ਲੋਕਾਂ ਦਾ ਮਨੋਰੰਜਨ ਕਰੇਗੀ । ਪਰ ਲੋਕਾਂ ਦੀਆਂ ਉਮੀਦਾਂ 'ਤੇ ਇਹ ਫਿਲਮ ਕਿੰਨੀ ਖਰ੍ਹੀ ਉੱਤਰਦੀ ਹੈ ਇਹ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

Ranjha Refugee: Roshan Prince Unveils First Look Of His Upcoming Film Ranjha Refugee: Roshan Prince Unveils First Look Of His Upcoming Film

Related Post