ਕੱਲ ਸ਼ਾਮ ਨੂੰ ਰਿਲੀਜ਼ ਹੋਣ ਜਾ ਰਿਹਾ ਹੈ 'ਰਾਂਝਾ ਰਿਫਿਊਜੀ' ਦਾ ਟ੍ਰੇਲਰ

By  Shaminder October 4th 2018 01:21 PM

'ਰਾਂਝਾ ਰਿਫਿਊਜੀ' ਦਾ ਟ੍ਰੇਲਰ ਕੱਲ ਸ਼ਾਮ ਨੂੰ ਰਿਲੀਜ਼ ਹੋਣ ਜਾ ਰਿਹਾ ਹੈ 'ਜੇ. ਬੀ. ਮੂਵੀ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਹਨ। ਕਾਮੇਡੀ, ਰੋਮਾਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ 'ਚ ਰੌਸ਼ਨ ਪ੍ਰਿੰਸ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆਉਣਗੇ।  ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ 'ਚ ਵੱਖ-ਵੱਖ ਕਿਰਦਾਰਾਂ 'ਚ ਦੇਖਣਗੇ।

ਹੋਰ ਵੇਖੋ : ‘ਰਾਂਝਾ ਰਿਫਿਊਜੀ’ ਫਿਲਮ ਦਾ ਦੂਜਾ ਪੋਸਟਰ ਜਾਰੀ

https://www.instagram.com/p/BogYX1xgbEG/?hl=en&taken-by=theroshanprince

ਹੁਣ ਤੱਕ ਰਿਲੀਜ਼ ਹੋਏ ਪੋਸਟਰਾਂ ਤੋਂ ਦਰਸ਼ਕ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ । ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਫਿਲਮ ਹੋਰਨਾਂ ਫਿਲਮਾਂ ਵਾਂਗ ਦਰਸ਼ਕਾਂ ਨੂੰ ਪਸੰਦ ਆਏਗੀ ।

https://www.instagram.com/p/BogHSwGgNpM/?hl=en&taken-by=theroshanprince

ਇਸ ਫਿਲਮ ਦੇ ਕਈ ਪੋਸਟਰ ਹੁਣ ਤੱਕ ਆ ਚੁੱਕੇ ਨੇ ਅਤੇ ਹੁਣ ਫਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਛੱਬੀ ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਜ਼ਰੀਏ ਦਰਸ਼ਕ ਪਹਿਲੀ ਵਾਰ ਇੱਕ ਸੀਰੀਅਸ ਮਹੌਲ 'ਚ ਹਾਸੇ ਅਤੇ ਮਨੋਰੰਜਨ ਦਾ ਲੁਤਫ ਉਠਾ ਸਕਦੇ ਨੇ ।

Related Post