ਜਲਦ ਸਾਹਮਣੇ ਆਵੇਗਾ ਰੁਬੀਨਾ ਬਾਜਵਾ ਤੇ ਰੌਸ਼ਨ ਪ੍ਰਿੰਸ ਦੀ ਫ਼ਿਲਮ 'ਨਾਨਕਾ ਮੇਲ' ਦਾ ਟਰੇਲਰ
ਪੰਜਾਬੀ ਸਿਨੇਮਾ 'ਤੇ ਹਰ ਹਫ਼ਤੇ ਹੀ ਨਵੀਆਂ ਤੇ ਵੱਖਰੇ ਵੱਖਰੇ ਮੁੱਦਿਆਂ ਅਤੇ ਵਿਸ਼ਿਆਂ 'ਤੇ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਆਉਣ ਵਾਲੀਆਂ ਫ਼ਿਲਮਾਂ ਵੱਲੋਂ ਪਹਿਲਾਂ ਹੀ ਤਰੀਕਾਂ ਬੁੱਕ ਕੀਤੀਆਂ ਜਾ ਰਹੀਆਂ ਹਨ। ਅਜਿਹੀ ਹੀ ਫ਼ਿਲਮ ਹੈ 'ਨਾਨਕਾ ਮੇਲ' ਜਿਸ ਦਾ ਟਰੇਲਰ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੁ ਹੋਣ ਜਾ ਰਿਹਾ ਹੈ। ਫ਼ਿਲਮ 'ਚ ਫੀਮੇਲ ਲੀਡ ਨਿਭਾ ਰਹੀ ਖੂਬਸੂਰਤ ਅਦਾਕਾਰਾ ਰੁਬੀਨਾ ਬਾਜਵਾ ਨੇ ਰੌਸ਼ਨ ਪ੍ਰਿੰਸ ਨਾਲ ਇੱਕ ਤਸਵੀਰ ਸਾਂਝੀ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ।
View this post on Instagram
ਰੁਬੀਨਾ ਬਾਜਵਾ ਤੇ ਰੌਸ਼ਨ ਪ੍ਰਿੰਸ ਦੀ ਇਸ ਫ਼ਿਲਮ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।ਸਿਮਰਜੀਤ ਸਿੰਘ ਹੁੰਦਲ ਤੇ ਪ੍ਰਿੰਸ ਕੰਵਲਜੀਤ ਸਿੰਘ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਇਸ ਫ਼ਿਲਮ ਨੂੰ ਅਮਿਤ ਕੁਮਾਰ ਅੰਮੂ ਤੇ ਰਾਹੁਲ ਚੌਧਰੀ ਪ੍ਰੋਡਿਊਸ ਕਰ ਰਹੇ ਹਨ। ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਇਸ ਫ਼ਿਲਮ ‘ਚ ਹੌਬੀ ਧਾਲੀਵਾਲ ,ਨਿਰਮਲ ਰਿਸ਼ੀ ,ਸਰਦਾਰ ਸੋਹੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਦੱਸ ਦਈਏ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਲਾਂਵਾਂ ਫੇਰੇ ਵਰਗੀ ਹਿੱਟ ਫ਼ਿਲਮ ਤੋਂ ਬਾਅਦ ਫ਼ਿਲਮ ਨਾਨਕਾ ਮੇਲ ‘ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਨਾਨਕਾ ਮੇਲ ਫ਼ਿਲਮ 15 ਨਵੰਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।
ਹੋਰ ਵੇਖੋ : ਇੱਕੋ ਦਿਨ ਰਿਲੀਜ਼ ਹੋਏ ਦੋਨੋਂ ਭੈਣਾਂ ਦੀਆਂ ਫ਼ਿਲਮਾਂ ਦੇ ਗੀਤ, ਤੁਹਾਨੂੰ ਕਿਹੜਾ ਗਾਣਾ ਆਇਆ ਪਸੰਦ ?
View this post on Instagram
#nankamel trailer coming soon... @theroshanprince ? @princekanwaljitsingh @simranjitsinghhundal
ਨਾਨਕਾ ਮੇਲ ਹੈ ਤਾਂ ਮਾਂ ਦੇ ਪੇਕਿਆਂ ਦੀ ਗੱਲ ਹੀ ਹੋਵਗੀ, ਜਿਸ ‘ਚ ਮਾਮੇ ਮਾਮੀਆਂ ਨਾਨਾ ਨਾਨੀ ਵਰਗੇ ਕਈ ਮੋਹ ਦੇ ਰਿਸ਼ਤਿਆਂ ਦਾ ਪਿਆਰ ਵਿਆਹ ਦੇ ਸ਼ਗਨ ਵਿਹਾਰ ‘ਚ ਦੇਖਣ ਨੂੰ ਮਿਲਦਾ ਹੈ। ਹੁਣ ਦੇਖਣਾ ਹੋਵੇਗਾ ਨਾਨਕਿਆਂ ਦਾ ਫ਼ਿਲਮ 'ਚ ਕਿਹੋ ਜਿਹਾ ਸਵਾਗਤ ਹੁੰਦਾ ਹੈ।