ਇਹ ਹੈ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਬੁੱਝੋ ਭਲਾ ਕੌਣ ਹੈ !

By  Rupinder Kaler July 24th 2019 10:55 AM

ਪਾਲੀਵੁੱਡ ਅਦਾਕਾਰਾ ਰੁਬੀਨਾ ਬਾਜਵਾ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਰੁਬੀਨਾ ਬਾਜਵਾ ਦੇ ਪਿਤਾ ਵੀ ਦਿਖਾਈ ਦੇ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਕੇ ਰੁਬੀਨਾ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜਾ ਕੀਤਾ ਹੈ । ਇਸ ਤਸਵੀਰ 'ਤੇ ਰੁਬੀਨਾ ਦੀ ਭੈਣ ਨੀਰੂ ਬਾਜਵਾ ਨੇ ਕਮੈਂਟ ਵੀ ਕੀਤਾ ਹੈ । ਉਹਨਾਂ ਨੇ ਕਿਹਾ ਹੈ ਕਿ ਇਹ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਵਧੀਆ ਦਿਨ ਸਨ ਜਦੋਂ ਉਹ ਖੂਬ ਫਨ ਕਰਦੇ ਸਨ ।

https://www.instagram.com/p/B0RN3eaBHyo/

ਰੁਬੀਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਰੁਬੀਨਾ ਨੀਰੂ ਬਾਜਵਾ ਦੀ ਪ੍ਰੋਡਕਸ਼ਨ ਹੇਠ ਬਣੀ ਫ਼ਿਲਮ ਮੁੰਡਾ ਹੀ ਚਾਹੀਦਾ ਵਿੱਚ ਨਜ਼ਰ ਆਈ ਸੀ, ਤੇ ਹੁਣ ਉਹ ਪ੍ਰੀਤੀ ਸਪਰੂ ਦੀ ਡਾਇਰੈਕਸ਼ਨ ਹੇਠ ਬਣ ਰਹੀ ਫ਼ਿਲਮ ਤੇਰੀ ਮੇਰੀ ਗੱਲ ਬਣ ਗਈ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਗਾਇਕ ਅਖਿਲ ਲੀਡ ਰੋਲ ਵਿੱਚ ਨਜ਼ਰ ਆਉਣਗੇ ।

https://www.instagram.com/p/Bz79YhjB2GV/

Related Post