ਰੁਬੀਨਾ ਬਾਜਵਾ ਨੇ ‘ਪੰਜਾਬ’ ਦੇ ਭਲੇ ਲਈ ਲੋਕਾਂ ਨੂੰ ਕੀਤੀ ਇਹ ਅਪੀਲ, ਕੀਤਾ ਵੱਡਾ ਐਲਾਨ

By  Rupinder Kaler April 17th 2020 12:19 PM

ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਪੂਰੀ ਦੁਨੀਆ ਮੁਸ਼ਕਿਲ ਦੀ ਘੜੀ ਵਿੱਚੋਂ ਗੁਜ਼ਰ ਰਹੀ ਹੈ ਤੇ ਕਈ ਦੇਸ਼ ਤਲਾਬੰਦੀ ਦਾ ਸਾਹਮਣੇ ਕਰ ਰਹੇ ਹਨ । ਬਹੁਤ ਸਾਰੇ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ । ਇਸ ਸਭ ਦੇ ਚਲਦੇ ਅਦਾਕਾਰਾ ਰੁਬੀਨਾ ਬਾਜਵਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਰੁਬੀਨਾ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟਾ ਰਹੀ ਹੈ ।

https://www.instagram.com/p/B-8urCNhN0O/?utm_source=ig_embed

ਵੀਡੀਓ ਵਿੱਚ ਸਭ ਤੋਂ ਪਹਿਲਾਂ ਉਹ ਪੰਜਾਬ ਦੇ ਲੋਕਾਂ ਨੂੰ ਵਿਸਾਖੀ ਦੀ ਵਧਾਈ ਦਿੰਦੀ ਹੈ ਤੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਬਾਰੇ ਦੱਸਦੀ ਹੈ । ਇਸ ਦੇ ਨਾਲ ਹੀ ਉਹ ਦੱਸਦੀ ਹੈ ਕਿ ਗੁਰਬੱਖਸ਼ ਚਾਹਲ ਦੀ ਫਾਊਂਡੇਸ਼ਨ ਕੋਵਿਡ-19 ਰਾਹਤ ਫੰਡ ਲਈ ਕੰਮ ਕਰ ਰਹੀ ਹੈ । ਇਹ ਸੰਸਥਾ ਹਸਪਤਾਲਾਂ ਵਿੱਚ ਟੈਸਟ ਕਿੱਟ ਤੇ ਹੋਰ ਮੈਡੀਕਲ ਉਪਕਰਣ ਵੰਡ ਰਹੀ ਹੈ ।

https://www.instagram.com/p/B-8rWTnhjuV/

ਇਸ ਦੇ ਨਾਲ ਹੀ ਰੁਬੀਨਾ ਆਪਣੇ ਪ੍ਰਸ਼ੰਸਕਾਂ ਨੂੰ ਵੀ ਦਾਨ ਕਰਨ ਦੀ ਅਪੀਲ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਉਹਨਾਂ ਦਾ ਦਾਨ ਕੀਤਾ ਪੈਸਾ ਚੰਗੇ ਕੰਮ ਤੇ ਲਗਾਇਆ ਜਾਵੇਗਾ । ਇਸ ਤੋਂ ਪਹਿਲਾਂ ਫਾਉਂਡੇਸ਼ਨ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਹਾਂਗਕਾਂਗ ਨੂੰ ਕਈ ਮਾਸਕ ਭੇਜੇ ਹਨ । ਰੁਬੀਨਾ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਰੁਬੀਨਾ ‘ਪਰੋਣਿਆਂ ਨੂੰ ਦਫਾ ਕਰੋ’, ‘ਗੁੱਡ ਲੱਕ ਜ ੱਟਾ’, ‘ਬਿਊਟੀਫੁੱਲ ਬਿੱਲੋ’, ‘ਤੇਰੀ ਮੇਰੀ ਗੱਲ ਬਣ ਗਈ’ ਵਿੱਚ ਨਜ਼ਰ ਆਉਣ ਵਾਲੀ ਹੈ ।

https://www.instagram.com/p/B-7DSwFBKmc/

Related Post