ਟੀਵੀ ਅਦਾਕਾਰਾ ਨੇ ਖੋਲੀ ਅਜਿਹੀ ਪੋਲ, ਸੁਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ 

By  Rupinder Kaler May 17th 2019 05:11 PM

ਟੀਵੀ ਤੇ ਕੋਈ ਚਿਹਰਾ ਜਿਨ੍ਹਾਂ ਖੂਬਸ਼ੁਰਤ ਅਤੇ ਹਸੀਨ ਦਿਖਾਈ ਦਿਸਦਾ ਹੈ । ਉਸ ਚਿਹਰੇ ਦੇ ਪਿੱਛੇ ਉਹਨਾਂ ਹੀ ਦਰਦ ਛਿਪਿਆ ਹੁੰਦਾ ਹੈ । ਜਿਸ ਦਾ ਖੁਲਾਸਾ ਛੋਟੇ ਪਰਦੇ ਦੀ ਇੱਕ ਅਦਾਕਾਰਾ ਨੇ ਕੀਤਾ ਹੈ । ਕੋਈ ਟੀਵੀ ਐਕਟਰ 12 ਤੋਂ 15 ਘੰਟੇ ਕੰਮ ਕਰਦਾ ਹੈ । ਪਰ ਸਭ ਤੋਂ ਵੱਡੀ ਪਰੇਸ਼ਾਨੀ ਉਦੋ ਹੁੰਦੀ ਹੈ ਜਦੋਂ ਏਨੀ ਮਿਹਨਤ ਦੇ ਬਾਵਜੂਦ ਉਸ ਨੂੰ ਮਿਹਨਤਾਨਾ ਨਹੀਂ ਮਿਲਦਾ ।

https://www.instagram.com/p/Bw3yEm1BxH3/

ਕਿਸੇ ਵੀ ਟੀਵੀ ਕਲਾਕਾਰ ਨੂੰ ਉਸ ਦੀ ਮਿਹਨਤ ਦਾ ਮੁੱਲ 90 ਦਿਨਾਂ ਬਾਅਦ ਮਿਲਦਾ ਹੈ । ਇਸੇ ਕਰਕੇ ਐਕਟਰ ਨੂੰ ਆਪਣੀ ਸੇਵਿੰਗ ਤੇ ਨਿਰਭਰ ਰਹਿਣਾ ਪੈਂਦਾ ਹੈ । ਟੀਵੀ ਅਦਾਕਾਰਾ ਰੁਬੀਨਾ ਦਿਲੈਕ ਨੇ ਇੱਕ ਇੰਟਵਿਊ ਵਿੱਚ ਕਿਹਾ ਸੀ ਕਿ ਇੱਕ ਤਾਂ ਉਹ ਛੋਟੀ ਬਹੂ ਦੇ ਜਰੀਏ ਮਿਲੀ ਵੱਡੀ ਬਰੇਕ ਤੋਂ ਬਹੁਤ ਖੁਸ਼ ਸੀ ਪਰ ਦੂਜੇ ਪਾਸੇ ਉਸ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ ਸੀ ।

https://www.instagram.com/p/BwZTdYKBuKx/

ਰੁਬੀਨਾ ਨੇ ਖੁਲਾਸਾ ਕੀਤਾ ਕਿਸੇ ਅਦਾਕਾਰ ਨੂੰ ਪ੍ਰੋਡਕਸ਼ਨ ਹਾਊਸ ਤੋਂ ਪੈਸੇ ਲੈਣ ਲਈ 90  ਦਿਨ ਦਾ ਸਮਾਂ ਲਗਦਾ ਹੈ ਕਈ ਮਾਮਲਿਆਂ ਵਿੱਚ ਇਸ ਤੋਂ ਵੀ ਵੱਧ ਦਿਨ ਲੱਗ ਜਾਂਦੇ ਹਨ ਪਰ ਇਹ ਠੀਕ ਨਹੀਂ ਹੈ । ਉਹਨਾਂ ਨੇ ਕਿਹਾ ਕਿ ਕਿਸੇ ਕੋਲਂੋ ਉਹਨਾਂ ਨੇ ਵੀ ਆਪਣੀ ਫੀਸ ਲੈਣੀ ਸੀ ਜਿਸ ਲਈ ਉਸ ਨੂੰ ਕਈ ਮਹੀਨੇ ਧੱਕੇ ਖਾਣੇ ਪਏ ਸਨ । ਇਹ ਫੀਸ ਲੱਖਾਂ ਰੁਪਏ ਵਿੱਚ ਸੀ ।

https://www.instagram.com/p/BwYu1qHhzMq/

Related Post