ਸਟੇਜ 'ਤੇ ਰੁਪਿੰਦਰ ਹਾਂਡਾ ਨੇ ਬਿਆਨ ਕੀਤਾ ਧੀਆਂ ਦਾ ਦਰਦ,ਦਿੱਤਾ ਪੰਜਾਬ ਦੇ ਲੋਕਾਂ ਨੂੰ ਇਹ ਖ਼ਾਸ ਸੁਨੇਹਾ 

By  Shaminder July 11th 2019 10:54 AM

ਦਾਜ ਇੱਕ ਅਜਿਹੀ ਲਾਹਨਤ ਹੈ ਜਿਸ ਦੀ ਭੇਂਟ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਆਏ ਦਿਨ ਚੜ੍ਹਦੀਆਂ ਹਨ । ਦਾਜ ਦੀ ਖਾਤਿਰ ਲੋਕ ਜਿਉਂਦੀਆਂ ਕੁੜੀਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ । ਇਹ ਕੁਰੀਤੀ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੀ ਹੈ ।ਪਰ ਇਸ ਕੁਰੀਤੀ ਦੇ ਖ਼ਿਲਾਫ ਕਿਸੇ ਨੇ ਵੀ ਕਦੇ ਆਵਾਜ਼ ਨਹੀਂ ਚੁੱਕੀ । ਪਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਗਾਇਕ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕਰਦੇ ਰਹਿੰਦੇ ਨੇ ।

ਹੋਰ ਵੇਖੋ :ਜਦੋਂ ਆਪਣੇ ਇੱਕ ਪ੍ਰਸ਼ੰਸਕ ਲਈ ਸਟੇਜ ਤੋਂ ਥੱਲੇ ਉਤਰੀ ਰੁਪਿੰਦਰ ਹਾਂਡਾ,ਵੇਖੋ ਵੀਡੀਓ

https://www.instagram.com/p/BzwqBPQH1Mb/

ਕਿਉਂਕਿ ਜ਼ਿਆਦਾਤਰ ਲੋਕ ਸੈਲੀਬਰੇਟੀਜ਼ ਜਾਂ ਫਿਰ ਆਪਣੇ ਫੇਵਰੇਟ ਕਲਾਕਾਰਾਂ ਨੂੰ ਫਾਲੋ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸੁਨੇਹੇ ਦਾ ਖ਼ਾਸ ਅਸਰ ਵੀ ਹੁੰਦਾ ਹੈ । ਰੁਪਿੰਦਰ ਹਾਂਡਾ ਨੇ ਵੀ ਸਮਾਜ 'ਚ ਫੈਲੀ ਇਸ ਕੁਰੀਤੀ 'ਤੇ ਆਪਣੀ ਪਰਫਾਰਮੈਂਸ ਦੌਰਾਨ ਸਟੇਜ ਤੋਂ ਲੋਕਾਂ ਨੂੰ ਬਹੁਤ ਹੀ ਖ਼ਾਸ ਸੁਨੇਹਾ ਦਿੱਤਾ ਹੈ ।

https://www.instagram.com/p/BzmipfFna12/

ਉਨ੍ਹਾਂ ਨੇ ਧੀਆਂ ਦੇ ਦਰਦ ਨੂੰ ਬਿਆਨ ਕਰਦੇ ਹੋਏ ਉਨ੍ਹਾਂ ਦਾ ਪ੍ਰੋਗਰਾਮ ਵੇਖਣ ਆਏ ਲੋਕਾਂ ਨੂੰ ਕਿਹਾ ਕਿ ਅੱਜ ਤੋਂ ਪ੍ਰਣ ਲਓ ਕਿ ਉਹ ਨਾਂ ਤਾਂ ਦਾਜ ਲੈਣਗੇ ਅਤੇ ਨਾਂ ਹੀ ਦਾਜ ਦੇਣਗੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ "Punjab da sab to wadda dard, jado kise dhee nu daaj na laun karke saar dita janda ja faha la dita janda hai . Meri benti hai ehde khilaf hoyiye te sohne punjab di sirjna kariye"ਰੁਪਿੰਦਰ ਹਾਂਡਾ ਨੇ ਤਾਂ ਧੀਆਂ ਦੇ ਦਰਦ ਨੂੰ ਸਮਝਦਿਆਂ ਹੋਇਆਂ ਇਹ ਵਿਚਾਰ ਸਾਂਝੇ ਕੀਤੇ ਹਨ । ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਸਭ ਨੂੰ ਮਿਲ ਕੇ ਇਸ ਕੁਰੀਤੀ ਵਿਰੁੱਧ ਹੰਭਲਾ ਮਾਰਨਾ ਚਾਹੀਦਾ ਹੈ ।

https://www.instagram.com/p/BzZgJgHpd4Z/

 

Related Post