ਪੀਟੀਸੀ ਪੰਜਾਬੀ ਗੋਲਡ ਦਾ ਸ਼ੋਅ ਸਟਾਰ ਫਿੱਟ ਇੱਕ ਅਜਿਹਾ ਸ਼ੋਅ ਹੈ । ਜਿਸ 'ਚ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਪੰਜਾਬੀ ਸਟਾਰਸ ਬਾਰੇ ਕਿ ਇਹ ਕਲਾਕਾਰ ਆਪਣੇ ਆਪ ਨੂੰ ਕਿਸ ਤਰ੍ਹਾਂ ਫਿੱਟ ਰੱਖਦੇ ਨੇ । ਇਸ ਸ਼ੋਅ ਦੇ ਜ਼ਰੀਏ ਤੁਹਾਨੂੰ ਆਪਣੇ ਪਸੰਦੀਦਾ ਕਲਾਕਾਰਾਂ ਦੀ ਫਿੱਟਨੈੱਸ ਬਾਰੇ ਕਈ ਗੱਲਾਂ ਜਾਨਣ ਨੂੰ ਮਿਲਦੀਆਂ ਹਨ । ਅਸੀਂ ਪੀਟੀਸੀ ਪੰਜਾਬੀ ਗੋਲਡ 'ਤੇ ਚੱਲ ਰਹੇ ਸਾਡੇ ਇਸ ਸ਼ੋਅ 'ਚ ਜਾਣਦੇ ਹਾਂ ਰੁਪਿੰਦਰ ਹਾਂਡਾ ਦੀ ਫਿੱਟਨੈਸ ਬਾਰੇ ਕਿ ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਫਿੱਟ ਅਤੇ ਤਰੋ ਤਾਜ਼ਾ ਰੱਖਦੇ ਨੇ ।
ਹੋਰ ਵੇਖੋ :ਰੁਪਿੰਦਰ ਹਾਂਡਾ ਦਾ ਚੰਨ ਹੋ ਗਿਆ ਹੈ ਕੇਅਰਲੈੱਸ ,ਨਹੀਂ ਕਰਦਾ ਕੋਈ ਪਰਵਾਹ ,ਵੇਖੋ ਵੀਡਿਓ
rupinder handa with anchor munish puri
ਉਹ ਢਾਈ ਤੋਂ ਤਿੰਨ ਘੰਟੇ ਤੱਕ ਜਿੰਮ 'ਚ ਵਰਕ ਆਊਟ ਕਰਦੇ ਨੇ । ਦਿਨ ਦੀ ਸ਼ੁਰੂਆਤ ਉਹ ਗਰਮ ਪਾਣੀ ਨਾਲ ਕਰਦੇ ਨੇ ਅਤੇ ਉਸ ਤੋਂ ਬਾਅਦ ਥੋੜੇ ਜਿਹੇ ਬਦਾਮ ਅਤੇ ਦੋ ਬਰੈੱਡ ਸਲਾਈਸ ਲੈਂਦੇ ਨੇ ਅਤੇ ਇੱਕ ਚਾਹ ਦਾ ਕੱਪ ਲੈਂਦੇ ਨੇ ।ਪ੍ਰੀ ਵਰਕ ਆਊਟ ਦੌਰਾਨ ਉਹ ਬਲੈਕ ਕੌਫੀ ਲੈਂਦੇ ਨੇ ਜੋ ਐਂਟੀ ਆਕਸੀਡੈਂਟ ਹੁੰਦੀ ਹੈ ਅਤੇ ਉਨ੍ਹਾਂ ਦੀ ਐਨਰਜੀ ਨੂੰ ਬੂਸਟ ਕਰਦੀ ਹੈ ।
ਹੋਰ ਵੇਖੋ :ਗੁਰਵਿੰਦਰ ਬਰਾੜ ਦਾ ਗੀਤ “ਯਾਦਾਂ” ਹਰ ਕਿਸੇ ਨੂੰ ਕਰਦਾ ਹੈ ਭਾਵੁਕ,ਵੇਖੋ ਵੀਡੀਓ
rupinder handa
ਉਹ ਢਾਈ ਤੋਂ ਤਿੰਨ ਘੰਟੇ ਜਿੰਮ 'ਚ ਬਿਤਾਉਂਦੇ ਨੇ । ਉਨ੍ਹਾਂ ਦਾ ਕਹਿਣਾ ਹੈ ਕਿ ਟ੍ਰੇਨਰ ਦੇ ਨਾਲ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਾਂ ਫਿਰ ਖੁਦ ਨੂੰ ਏਨੀ ਕੁ ਜਾਣਕਾਰੀ ਹੋਣੀ ਚਾਹੀਦੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਬੈਠੇ ਰਹਿਣ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਇਸ ਲਈ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿਣਾ ਚਾਹੀਦਾ ਹੈ ।
ਹੋਰ ਵੇਖੋ:ਗਾਇਕਾ ਰੁਪਿੰਦਰ ਹਾਂਡਾ ਨੂੰ ਹੋ ਗਈ ਕਿਸੇ ਨਾਲ ਮੁਹੱਬਤ, ਦੇਖੋ ਵੀਡਿਓ
https://www.youtube.com/watch?v=aX6KHCQrV7A
ਰੁਪਿੰਦਰ ਹਾਂਡਾ ਹਫ਼ਤੇ 'ਚ ਚਾਰ ਦਿਨ ਜ਼ਰੂਰ ਜਿੰਮ ਜਾਂਦੇ ਨੇ । ਰੁੱਝੇ ਸਮੇਂ 'ਚ ਉਨ੍ਹਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕੁਝ ਸਮਾਂ ਐਕਸਰਸਾਈਜ਼ ਲਈ ਜ਼ਰੂਰ ਕੀਤੀ । ਤੁਸੀਂ ਵੀ ਜਾਨਣਾ ਚਾਹੁੰਦੇ ਹੋ ਰੁਪਿੰਦਰ ਹਾਂਡਾ ਦੀ ਫਿੱਟਨੈੱਸ ਦੇ ਰਾਜ਼ ਤਾਂ ਵੇਖੋ ਇਸ ਵੀਡੀਓ ਨੂੰ।