ਰੁਪਿੰਦਰ ਹਾਂਡਾ ਨੇ ਆਪਣੇ ਜਨਮ ਦਿਨ ’ਤੇ ਆਪਣੇ ਇਸ ਪ੍ਰਸ਼ੰਸਕ ਨੂੰ ਦਿੱਤਾ ਇਹ ਖ਼ਾਸ ਤੋਹਫਾ

By  Shaminder September 30th 2019 10:34 AM -- Updated: September 30th 2019 10:56 AM

ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੱਕ ਨਿੱਕੇ ਜਿਹੇ ਫੈਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਨ੍ਹਾਂ ਦਾ ਪ੍ਰਸ਼ੰਸਕ ਆਪਣੀ ਬਾਂਹ 'ਤੇ ਰੁਪਿੰਦਰ ਹਾਂਡਾ ਦੇ ਨਾਂਅ ਦਾ ਟੈਟੂ ਗੁਦਵਾਈ ਬੈਠਾ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰੁਪਿੰਦਰ ਹਾਂਡਾ ਨੇ ਲਿਖਿਆ ਕਿ "ਭੋਲੇ ਭਾਲੇ ਬੱਚੇ ਰੱਬ ਦਾ ਰੂਪ ਹੁੰਦੇ ਨੇ।ਦਿਲ ਤੋਂ ਸੋਚਦੇ ,ਇਸ ਬੱਚੇ ਨੇ ਮੇਰੇ ਨਾਂਅ ਦਾ ਟੈਟੂ ਆਪਣੀ ਬਾਂਹ 'ਤੇ ਗੁਦਵਾਇਆ ਹੋਇਆ ਹੈ । ਧੰਨਵਾਦ ਮੇਰੇ ਛੋਟੇ ਜਿਹੇ ਪਿਆਰ ਪ੍ਰਸ਼ੰਸਕ ਪ੍ਰਮਾਤਮਾ ਤੁਹਾਡਾ ਭਲਾ ਕਰੇ ਜਲਦੀ ਮਿਲਣ ਆਵਾਂਗੀ"।

https://www.instagram.com/p/B28H5RWpPHB/

ਆਪਣੇ ਪ੍ਰਸ਼ੰਸਕ ਦੇ ਇਸ ਪਿਆਰ ਨੂੰ ਦੇਖ ਕੇ ਰੁਪਿੰਦਰ ਹਾਂਡਾ ਉਸ ਦੇ ਘਰ ਗਈ । ਰੁਪਿੰਦਰ ਹਾਂਡਾ ਨੂੰ ਦੇਖਕੇ ਉਹ ਹੈਰਾਨ ਹੋ ਗਿਆ । ਇਸ ਦੌਰਾਨ ਰੁਪਿੰਦਰ ਹਾਂਡਾ ਨੇ ਉਸ ਨਾਲ ਸੈਲਫੀ ਵੀ ਲਈ । ਇਸ ਦੌਰਾਨ ਇਸ ਬੱਚੇ ਨੇ ਰੁਪਿੰਦਰ ਹਾਂਡਾ ਨੂੰ ਉਸ ਦੇ ਗਾਣੇ ਵੀ ਸੁਣਾਏ । ਸੋ ਅਸੀਂ ਕਹਿ ਸਕਦੇ ਹਾਂ ਕਿ ਰੁਪਿੰਦਰ ਹਾਂਡਾ ਨੇ ਆਪਣੇ ਜਨਮ ਦਿਨ ਤੇ ਆਪਣੇ ਨੰਨ੍ਹੇ ਪ੍ਰਸ਼ੰਸਕ ਨੂੰ ਜਨਮ ਦਿਨ ਦਾ ਤੋਹਫਾ ਦਿੱਤਾ ਹੈ ।

ਹੋਰ ਵੇਖੋ:ਸ਼ਹੀਦ ਭਗਤ ਸਿੰਘ ਨੂੰ ਰੁਪਿੰਦਰ ਹਾਂਡਾ ਨੇ ਇਸ ਅੰਦਾਜ਼ ‘ਚ ਕੀਤਾ ਯਾਦ,ਵੀਡੀਓ ਕੀਤਾ ਸਾਂਝਾ

https://www.instagram.com/p/B2-1ZL8psN_/

ਰੁਪਿੰਦਰ ਹਾਂਡਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਨੇ ਪਿਛਲੇ ਦਿਨੀਂ ਹੀ ਉਨ੍ਹਾਂ ਨੇ ਆਪਣੇ ਭਤੀਜੇ ਨਾਲ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ 'ਚ ਉਨ੍ਹਾਂ ਭਤੀਜਾ ਸਤਿੰਦਰ ਸਰਤਾਜ ਦਾ ਗੀਤ ਗਾਉਂਦਾ ਹੋਇਆ ਨਜ਼ਰ ਆਇਆ ਸੀ ।

https://www.instagram.com/p/B2vNjSVpRQB/

ਰੁਪਿੰਦਰ ਹਾਂਡਾ ਇੱਕ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਪਾਏ ਹਨ ।

https://www.instagram.com/p/B2lAm4kJ2YE/

ਪਿੱਛੇ ਜਿਹੇ ਉਨ੍ਹਾਂ ਦਾ ਇੱਕ ਗੀਤ ਆਇਆ ਸੀ 'ਘੈਂਟ ਜਿਹੀ ਜੱਟੀ ਹਾਂ'ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਵੀ ਉਹ ਕਈ ਪ੍ਰਾਜੈਕਟਸ 'ਤੇ ਕੰਮ ਕਰ ਰਹੇ ਹਨ ।

Related Post