ਕਿਸ ਦੀਆਂ 'ਬੇਰੁਖੀਆਂ' ਦੀ ਗੱਲ ਕਰ ਰਹੀ ਹੈ ਰੁਪਿੰਦਰ ਹਾਂਡਾ 

By  Shaminder October 6th 2018 10:26 AM

ਰੁਪਿੰਦਰ ਹਾਂਡਾ ਜਲਦ ਹੀ ਆਪਣੇ ਨਵੇਂ ਗੀਤ 'ਬੇਰੁਖੀਆਂ' ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੀ ਹੈ । ਇਸ ਗੀਤ ਦੇ ਪੋਸਟਰ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਹ ਗੀਤ ਦਸ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਰੁਪਿੰਦਰ ਹਾਂਡਾ ਵੀ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਉੱਥੇ ਹੀ ਸਰੋਤੇ ਵੀ ਉਨ੍ਹਾਂ ਦੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ।

ਹੋਰ ਵੇਖੋ : ਪੰਜਾਬ ਦੇ ਹਾਲਾਤਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ ਰੁਪਿੰਦਰ ਹਾਂਡਾ

https://www.instagram.com/p/BolABqEH2MA/?hl=en&taken-by=rupinderhandaofficial

ਕਿਉਂਕਿ ਰੁਪਿੰਦਰ ਹਾਂਡਾ ਕਈ ਦਿਨਾਂ ਬਾਅਦ ਆਪਣੇ ਇਸ ਨਵੇਂ ਟਰੈਕ ਨਾਲ ਸਰੋਤਿਆਂ ਦੇ ਨਾਲ ਰੁਬਰੂ ਹੋਣ ਜਾ ਰਹੀ ਹੈ।ਉਨ੍ਹਾਂ ਨੇ ਇਸ ਪੋਸਟਰ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਕਿ ਸਾਰੇ ਤਰੀਕ ਨੋਟ ਕਰ ਲੈਣ ਦਸ ਅਕਤੂਬਰ । ਉਨ੍ਹਾਂ ਨੇ ਆਪਣੇ ਫੈਨਸ ਨੂੰ ਇਸ ਪੋਸਟਰ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ ।ਇਸ ਗੀਤ ਦੇ ਪੋਸਟਰ ਤੋਂ ਸਪੱਸ਼ਟ ਹੁੰਦਾ ਹੈ ਕਿ ਗੀਤ ਦੇ ਬੋਲ ਸੁਖਚੈਨ ਨੇ ਲਿਖੇ ਨੇ ਜਦਕਿ ਇਸ ਦਾ ਵੀਡਿਓ ਬਲਜੀਤ ਦਿਓ ਨੇ ਤਿਆਰ ਕੀਤਾ ਹੈ ।

https://www.instagram.com/p/BoibuNzn_8Z/?hl=en&taken-by=rupinderhandaofficial

ਇਸ ਗੀਤ ਨੂੰ ਆਪਣੀ ਸੁਰੀਲੀ ਅਵਾਜ਼ ਨਾਲ ਸ਼ਿੰਗਾਰਿਆ ਹੈ ਰੁਪਿੰਦਰ ਹਾਂਡਾ ਨੇ । ਰੁਪਿੰਦਰ ਹਾਂਡਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਨੇ ਵੀ ਭਰਵਾਂ ਪਿਆਰ ਦਿੱਤਾ ਹੈ । ਪਰ ਇਸ ਨਵੇਂ ਗੀਤ 'ਚ ਰੁਪਿੰਦਰ ਹਾਂਡਾ ਕਿਸ ਦੀਆਂ 'ਬੇਰੁਖੀਆਂ' ਦੀ ਗੱਲ ਕਰ ਰਹੀ ਹੈ । ਉਹ ਤਾਂ ਦਸ ਅਕਤੂਬਰ ਨੂੰ ਪਤਾ ਲੱਗ ਸਕੇਗਾ ਪਰ ਇਸ ਪੋਸਟਰ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਇਸ ਗੀਤ 'ਚ ਰੁਪਿੰਦਰ ਹਾਂਡਾ ਕਿਸੇ ਦੇ ਬੇਰੁਖੀ ਭਰੇ ਵਤੀਰੇ ਦੀ ਗੱਲ ਕਰਨ ਜਾ ਰਹੀ ਹੈ । ਹੁਣ ਇੰਤਜ਼ਾਰ ਹੈ ਦਸ ਅਕਤੂਬਰ ਦਾ । ਜਿਸ ਦਿਨ ਇਹ ਗੀਤ ਰਿਲੀਜ਼ ਹੋਵੇਗਾ ।

rupinder handa

 

Related Post