ਰੁਪਿੰਦਰ ਹਾਂਡਾ ਨੇ ਵੀਡੀਓ ਸਾਂਝਾ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਸਮਝਾਇਆ ਜ਼ਿੰਦਗੀ ਦਾ ਫਲਸਫਾ

By  Rupinder Kaler August 29th 2020 01:38 PM

ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਖ਼ਾਸ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਹਰ ਇੱਕ ਨੂੰ ਜ਼ਿੰਦਗੀ ਜਿਊਣ ਦਾ ਸਬਕ ਦਿੱਤਾ ਹੈ ਗਿਆ ਹੈ । ਇਸ ਵੀਡੀਓ ਵਿੱਚ ਦੋ ਸ਼ਖਸ ਦਿਖਾਈ ਦੇ ਰਹੇ ਹਨ । ਵੀਡੀਓ ਵਿੱਚ ਇੱਕ ਸ਼ਖਸ ਦੂਜੇ ਸ਼ਖਸ ਨੂੰ ਦਬਾਉਦਾ ਹੈ ਤੇ ਉਹ ਦੱਬਦਾ ਚਲਾ ਜਾਂਦਾ ਹੈ, ਇਸ ਤੋਂ ਬਾਅਦ ਉਹ ਹੀ ਸ਼ਖਸ ਦੂਜੇ ਸ਼ਖਸ ਨੂੰ ਉਠਾਉਂਦਾ ਹੈ ।

https://www.instagram.com/p/CDskhXMpHP4/

ਇਸ ਤੋਂ ਬਾਅਦ ਵੀਡੀਓ ਵਾਲਾ ਸ਼ਖਸ ਕਹਿੰਦਾ ਹੈ ਕਿ ਜਦੋਂ ਅਸੀਂ ਕਿਸੇ ਬੰਦੇ ਦਬਾਉਣ ਦੀ ਕੋਸ਼ਿਸ ਕਰਦੇ ਹਾਂ ਤੇ ਅਸੀਂ ਖੁਦ ਵੀ ਦਬਦੇ ਚਲੇ ਜਾਂਦੇ ਹਾਂ । ਇਸ ਲਈ ਸਾਨੂੰ ਚਾਹੀਦਾ ਹੈ ਕਿ ਹਰ ਦੱਬੇ ਹੋਏ ਬੰਦੇ ਨੂੰ ਉਪਰ ਲੈ ਕੇ ਆਈਏ ਤਾਂ ਜੋ ਅਸੀਂ ਵੀ ਉਪਰ ਆ ਸਕੀਏ ।

https://www.instagram.com/p/CEMTte-pGqS/

ਇਸ ਵੀਡੀਓ ਨੂੰ ਸਾਂਝਾ ਕਰਕੇ ਰੁਪਿੰਦਰ ਹਾਂਡਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਕਿਸੇ ਦੀ ਤਰੱਕੀ ਵਿੱਚ ਰੋੜਾ ਨਹੀਂ ਅਟਕਾਉਣਾ ਚਾਹੀਦਾ । ਜੇਕਰ ਅਸੀਂ ਕਿਸੇ ਦੇ ਰਾਹ ਵਿੱਚ ਪਏ ਰੋੜੇ ਨੂੰ ਹਟਾਉਂਦੇ ਹਾਂ ਤਾਂ ਸਾਡਾ ਰਸਤਾ ਆਪਣੇ ਆਪ ਸਾਫ ਹੋ ਜਾਂਦਾ ਹੈ ।

https://www.instagram.com/p/CEdre36plW9/

Related Post