ਰੁਪਿੰਦਰ ਹਾਂਡਾ ਇਸ ਤਰ੍ਹਾਂ ਕਰਦੀ ਰਹਿੰਦੀ ਹੈ ਲੋਕਾਂ ਦੀ ਮਦਦ,ਪ੍ਰਸ਼ੰਸਕਾਂ ਨੂੰ ਵੀ ਦਿੱਤਾ ਖ਼ਾਸ ਸੁਨੇਹਾ

By  Shaminder July 16th 2019 05:55 PM

ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਰੁਪਿੰਦਰ ਬਰਸਾਤ ਦੇ ਮੌਸਮ 'ਚ ਕਿਤੇ ਜਾ ਰਹੀ ਸੀ ।  ਇਸੇ ਦੌਰਾਨ ਇੱਕ ਕੁੜੀ ਉਨ੍ਹਾਂ ਨੂੰ ਬਰਸਾਤ 'ਚ ਭਿੱਜਦੀ ਹੋਈ ਵਿਖਾਈ ਦਿੱਤੀ ।

ਹੋਰ ਵੇਖੋ:ਸਟੇਜ ‘ਤੇ ਰੁਪਿੰਦਰ ਹਾਂਡਾ ਨੇ ਬਿਆਨ ਕੀਤਾ ਧੀਆਂ ਦਾ ਦਰਦ,ਦਿੱਤਾ ਪੰਜਾਬ ਦੇ ਲੋਕਾਂ ਨੂੰ ਇਹ ਖ਼ਾਸ ਸੁਨੇਹਾ

https://www.instagram.com/p/Bz0GIeNn_zE/

ਪਰ ਬਰਸਾਤ ਦੇ ਇਸ ਮੌਸਮ 'ਚ ਉਸ ਨੂੰ ਕੋਈ ਵੀ ਗੱਡੀ ਜਾਂ ਆਟੋ ਰਿਕਸ਼ਾ ਨਹੀਂ ਸੀ ਮਿਲ ਰਿਹਾ । ਜਿਸ ਤੋਂ ਬਾਅਦ ਰੁਪਿੰਦਰ ਹਾਂਡਾ  ਨੇ ਮੀਂਹ 'ਚ ਭਿੱਜਦੀ ਇਸ ਕੁੜੀ ਨੂੰ ਵੇਖਿਆ ਤਾਂ ਗੱਡੀ ਰੋਕ ਕੇ ਉਸ ਦੀ ਮਦਦ ਕੀਤੀ ਅਤੇ ਉਸ ਨੂੰ ਆਪਣੀ ਗੱਡੀ 'ਚ ਬਿਠਾਇਆ ਅਤੇ ਉਸ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਇਆ ।

https://www.instagram.com/p/BzPSk9XpJfw/

ਰੁਪਿੰਦਰ ਹਾਂਡਾ ਨੇ ਆਪਣੇ ਫੈਨਸ ਨੂੰ ਵੀ ਅਪੀਲ ਕੀਤੀ ਬਰਸਾਤ ਦੇ ਇਸ ਮੌਸਮ 'ਚ ਜੇ ਤੁਹਾਨੂੰ ਵੀ ਏਦਾਂ ਕੋਈ ਮੀਂਹ 'ਚ ਭਿੱਜਦਾ ਮਿਲਦਾ ਹੈ ਤਾਂ ਉਸ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ । ਰੁਪਿੰਦਰ ਹਾਂਡਾ ਨੇ ਕੁਝ ਦਿਨ ਪਹਿਲਾਂ ਆਪਣੀ ਲਾਈਵ ਪਰਫਾਰਮੈਂਸ ਦੌਰਾਨ ਵੀ ਧੀਆਂ ਦੇ ਦਰਦ ਨੂੰ ਬਿਆਨ ਕੀਤਾ ਸੀ ਅਤੇ ਲੋਕਾਂ ਨੂੰ ਦਾਜ ਵਰਗੀ ਕੁਰੀਤੀ ਨੂੰ ਦੂਰ ਕਰਨ ਲਈ ਇੱਕ ਜੁਟ ਹੋਣ ਲਈ ਕਿਹਾ ਸੀ ।

Related Post