ਰੁਪਿੰਦਰ ਹਾਂਡਾ ਨੇ ਆਪਣੇ ਖ਼ਾਸ ਦਿਨ ਇਸ ਤਰ੍ਹਾਂ ਮਨਾਉਣ ਦੀ ਕੀਤੀ ਅਪੀਲ,ਵੀਡੀਓ ਕੀਤਾ ਸਾਂਝਾ

By  Shaminder October 1st 2019 05:44 PM

ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਲੰਗਰ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ।ਰੁਪਿੰਦਰ ਹਾਂਡਾ ਨੇ ਆਪਣਾ  ਜਨਮ ਦਿਨ ਮੋਹਾਲੀ 'ਚ ਬੱਚਿਆਂ ਦੀ ਭਲਾਈ ਲਈ ਬਣੇ ਇੱਕ ਟਰੱਸਟ ਦੇ ਬੱਚਿਆਂ ਦੇ ਨਾਲ ਮਨਾਇਆ ਸੀ ।

ਹੋਰ ਵੇਖੋ:ਰੁਪਿੰਦਰ ਹਾਂਡਾ ਨੇ ਆਪਣੇ ਜਨਮ ਦਿਨ ’ਤੇ ਆਪਣੇ ਇਸ ਪ੍ਰਸ਼ੰਸਕ ਨੂੰ ਦਿੱਤਾ ਇਹ ਖ਼ਾਸ ਤੋਹਫਾ

https://www.instagram.com/p/B3CXBlxpYu5/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਅੱਜ ਦਾ ਦਿਨ ਬਹੁਤ ਸੋਹਣਾ ਰਿਹਾ,ਇਹ ਵੀਡੀਓ ਪਾਉਣ ਦਾ ਕਾਰਨ ਹੈ ਕਿ ਤੁਸੀਂ ਵੀ ਸਭ ਇਨ੍ਹਾਂ ਬੱਚਿਆਂ ਦੇ ਨਾਲ ਸੈਲੀਬ੍ਰੇਟ ਕਰੋ ਆਪਣਾ ਕੋਈ ਵੀ ਖ਼ਾਸ ਦਿਨ।ਬਹੁਤ ਸਕੂਨ ਮਿਲਦਾ ਹੈ ਰੱਬ ਸਾਰਿਆਂ ਨੂੰ ਰਾਜ਼ੀ ਰੱਖੇ ।

https://www.instagram.com/p/B3BiYxXpN28/

ਪ੍ਰਮਾਤਮਾ ਸਭ ਦਾ ਭਲਾ ਕਰੇ। ਦੱਸ ਦਈਏ ਕਿ ਰੁਪਿੰਦਰ ਹਾਂਡਾ ਦਾ ਬੀਤੇ ਦਿਨ ਜਨਮ ਦਿਨ ਸੀ ਅਤੇ ਉਨ੍ਹਾਂ ਨੇ ਆਪਣਾ ਜਨਮ ਦਿਨ ਇਨ੍ਹਾਂ ਬੱਚਿਆਂ ਦੇ ਨਾਲ ਸਮਾਂ ਬਿਤਾ ਕੇ ਮਨਾਇਆ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਬਣਾ ਕੇ ਖੁਆਇਆ ।

Related Post