ਗੁਰੂ ਆਸਰਾ ਸੰਸਥਾ 'ਚ ਰਹਿ ਰਹੀ ਕੁੜੀ ਦੇ ਵਿਆਹ 'ਚ ਪਹੁੰਚ ਕੇ ਦਿੱਤਾ ਰੁਪਿੰਦਰ ਹਾਂਡਾ ਨੇ ਸਰਪ੍ਰਾਈਜ਼,ਨਵ-ਵਿਆਹੇ ਜੋੜੀ ਨੂੰ ਦਿੱਤਾ ਖ਼ਾਸ ਤੋਹਫ਼ਾ

By  Shaminder November 18th 2019 12:03 PM -- Updated: November 18th 2019 12:08 PM

ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਮੋਹਾਲੀ ਦੇ ਗੁਰੂ ਆਸਰਾ ਚੈਰੀਟੇਬਲ ਟ੍ਰਸਟ 'ਚ ਪਹੁੰਚੇ ਹੋਏ ਹਨ । ਜਿੱਥੇ ਉਹ ਗੁਰਪ੍ਰੀਤ ਕੌਰ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਪਹੁੰਚੇ । ਇਸ ਵੀਡੀਓ ਨੂੰ ਸਾਂਝਾਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਗੁਰਪ੍ਰੀਤ ਨੂੰ ਮੈਂ ਆਪਣੇ ਬਰਥਡੇ 'ਤੇ ਮਿਲੀ ਸੀ ਜਦੋਂ ਗੁਰੂ ਆਸਰਾ 'ਚ ਬਰਥਡੇ ਮਨਾਉਣ ਲਈ ਗਈ ਸੀ ।

ਹੋਰ ਵੇਖੋ:ਰੁਪਿੰਦਰ ਹਾਂਡਾ ਨੇ ਆਪਣੇ ਦੋਸਤਾਂ ਨਾਲ ਸਜਾਈ ਗੀਤਾਂ ਦੀ ਮਹਿਫ਼ਲ,ਵੀਡੀਓ ਕੀਤਾ ਸਾਂਝਾ

https://www.instagram.com/p/B4830oAJAo-/

ਉਦੋਂ ਗੁਰਪ੍ਰੀਤ ਨੇ ਦੱਸਿਆ ਸੀ ਕਿ ਮੇਰਾ ਵਿਆਹ ਹੈ 16 ਨਵੰਬਰ ਨੂੰ ਤੁਸੀਂ ਆਉਣਾ। ਪਰ ਮੈਂ ਜਦੋਂ ਉੱਥੇ ਪਹੁੰਚ ਕੇ ਉਸ ਨੂੰ ਸਰਪ੍ਰਾਈਜ਼ ਦਿੱਤਾ ਤਾਂ ਉਹ ਬਹੁਤ ਖੁਸ਼ ਸੀ ।ਇਸ ਜੋੜੀ ਨੂੰ ਇਸ ਨਵੇਂ ਰਾਹ 'ਤੇ ਚੱਲਣ ਅਤੇ ਵਧੀਆ ਜ਼ਿੰਦਗੀ ਲਈ ਵਧਾਈ ਹੋਵੇ"। ਦੱਸ ਦਈਏ ਕਿ ਰੁਪਿੰਦਰ ਹਾਂਡਾ ਆਪਣੀ ਜ਼ਿੰਦਗੀ ਦੇ ਯਾਦਗਾਰ ਦਿਨ ਇੱਥੇ ਹੀ ਗੁਜ਼ਾਰਦੀ ਹੈ ।

https://www.instagram.com/p/B43vfhnJzBA/

ਖੁਸ਼ੀ ਦਾ ਕੋਈ ਵੀ ਮੌਕਾ ਹੋਵੇ ਰੁਪਿੰਦਰ ਹਮੇਸ਼ਾ ਇਸ ਜਗ੍ਹਾ 'ਤੇ ਆ ਕੇ ਇਨ੍ਹਾਂ ਬੱਚੀਆਂ ਨਾਲ ਆਪਣਾ ਦਿਨ ਗੁਜ਼ਾਰਦੀ ਹੈ ।

https://www.instagram.com/p/B4qwpDvpcZ-/

ਰੁਪਿੰਦਰ ਹਾਂਡਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । 'ਮੇਰੇ ਪਿੰਡ ਦੇ' ,'ਤਖਤਪੋਸ਼','ਕਿਊਨ ਆਫ਼ ਸਰਦਾਰ','ਕੇਅਰਲੈੱਸ ਚੰਨ' ਸਣੇ ਹੋਰ ਕਈ ਗੀਤ ਗਾਏ ਹਨ ।

Related Post