ਕੀ ਰੁਪਿੰਦਰ ਹਾਂਡਾ ਲੈ ਕੇ ਆ ਰਹੇ ਨੇ ਹਿੰਦੀ ਗੀਤ,ਸੰਨੀ ਦਿਓਲ ਦੀ ਇਸ ਫ਼ਿਲਮ ਦਾ ਗਾਇਆ ਗੀਤ !

By  Shaminder August 9th 2019 02:47 PM

ਰੁਪਿੰਦਰ ਹਾਂਡਾ ਹੁਣ ਹਿੰਦੀ ਗੀਤ ਕੱਢਣ ਦੀ ਤਿਆਰੀ 'ਚ ਹੈ । ਉਹ ਜਲਦ ਹੀ ਆਪਣਾ ਹਿੰਦੀ ਗਾਣਾ ਲੈ ਕੇ ਆ ਰਹੇ ਨੇ । ਜੀ ਹਾਂ ਇਹ ਅਸੀਂ ਨਹੀਂ ਬਲਕਿ ਉਨ੍ਹਾਂ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੇ ਕੀਤੇ ਗਏ ਇੱਕ ਵੀਡੀਓ ਨੂੰ ਵੇਖ ਸਕਦੇ ਹੋ । ਜੀ ਹਾਂ ਇਸ ਵੀਡੀਓ 'ਚ ਰੁਪਿੰਦਰ ਹਾਂਡਾ ਹਿੰਦੀ ਗਾਣਾ 'ਜਬ ਹਮ ਜਵਾਂ ਹੋਂਗੇ' ਗਾ ਰਹੇ ਨੇ ।

ਹੋਰ ਵੇਖੋ:ਰੁਪਿੰਦਰ ਹਾਂਡਾ ਇਸ ਤਰ੍ਹਾਂ ਕਰਦੀ ਰਹਿੰਦੀ ਹੈ ਲੋਕਾਂ ਦੀ ਮਦਦ,ਪ੍ਰਸ਼ੰਸਕਾਂ ਨੂੰ ਵੀ ਦਿੱਤਾ ਖ਼ਾਸ ਸੁਨੇਹਾ

ਸੰਨੀ ਦਿਓਲ ਅਤੇ ਅੰਮ੍ਰਿਤਾ ਸਿੰਘ 'ਤੇ ਫ਼ਿਲਮਾਇਆ ਗਿਆ ਇਹ ਗੀਤ 'ਬੇਤਾਬ' ਫ਼ਿਲਮ ਦਾ ਹੈ ਜਿਸ ਨੂੰ ਰੁਪਿੰਦਰ ਹਾਂਡਾ ਗਾ ਰਹੇ ਨੇ । ਇਹ ਫ਼ਿਲਮ 1983 'ਚ ਆਈ ਸੀ,ਇਹ ਵੀਡੀਓ ਰੁਪਿੰਦਰ ਹਾਂਡਾ ਦੇ ਲਾਈਵ ਸੈਸ਼ਨ ਦਾ ਹੈ ।

https://www.instagram.com/p/B07XA5knLkp/

ਰੁਪਿੰਦਰ ਹਾਂਡਾ ਮਹਿਜ਼ ਪ੍ਰੈਕਟਿਸ ਕਰ ਰਹੇ ਨੇ ਜਾਂ ਉਹ ਸੱਚਮੁੱਚ ਹੀ ਕੋਈ ਹਿੰਦੀ ਗੀਤ ਲੈ ਕੇ ਆ ਰਹੇ ਹਨ ਇਹ ਤਾਂ ਉਹ ਹੀ ਦੱਸ ਸਕਦੇ ਨੇ ਪਰ ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਲਾਡੀ ਗਿੱਲ ਵੀ ਨਜ਼ਰ ਆ ਰਹੇ ਨੇ ।

Related Post