ਸ਼ਿਲਪਾ ਸ਼ੈੱਟੀ, ਰੇਖਾ ਵਰਗੀਆਂ ਹੀਰੋਇਨਾਂ ਇਸ ਬੱਚੀ ਦੇ ਲਾਉਂਦੀਆਂ ਹਨ ਪੈਰੀਂ ਹੱਥ

By  Rupinder Kaler June 24th 2019 03:54 PM

ਰੂਪਸਾ ਬਤਾਬਿਆਲ ਨੇ ਇੱਕ ਡਾਂਸ ਸ਼ੋਅ ਦੀ ਟਰਾਫੀ ਜਿੱਤ ਲਈ ਹੈ । ਇਸ ਟਰਾਫੀ ਦੇ ਨਾਲ ਉਸ ਨੂੰ 15 ਲੱਖ ਰੁਪਏ ਦੀ ਵੱਡੀ ਰਕਮ ਵੀ ਮਿਲੀ ਹੈ, ਇਸ ਦੇ ਨਾਲ ਹੀ ਉਸ ਦੇ ਗੁਰੂ ਨੂੰ ਵੀ 5 ਲੱਖ ਦੀ ਵੱਡੀ ਰਕਮ ਮਿਲੀ ਹੈ ।ਰੂਪਸਾ ਬਤਾਬਿਆਲ ਇਸ ਤਰ੍ਹਾਂ ਦਾ ਡਾਂਸ ਕਰਦੀ ਹੈ ਕਿ ਹਰ ਕੋਈ ਉਸ ਦੇ ਡਾਂਸ ਨੂੰ ਦੇਖ ਕੇ ਦੰਗ ਰਹਿ ਜਾਂਦਾ ਹੈ ।

https://www.instagram.com/p/ByDFcuopXLd/

ਰੂਪਸਾ ਬਤਾਬਿਆਲ ਦੇ ਡਾਂਸ ਨੂੰ ਦੇਖਕੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਰੇਖਾ ਏਨੀਆਂ ਪ੍ਰਭਾਵਿਤ ਹੋਈਆਂ ਸਨ ਕਿ ਉਹਨਾਂ ਨੇ ਰੂਪਸਾ ਬਤਾਬਿਆਲ ਦੇ ਪੈਰੀਂ ਹੱਥ ਲਗਾਏ ਸਨ ।ਰੂਪਸਾ ਬਤਾਬਿਆਲ ਕਥਕ, ਭਰਤ ਨਾਟਿਅਮ, ਬੈਲੀ ਡਾਂਸ, ਹਿੱਪ ਹਾਪ ਅਤੇ ਸਾਂਬਾ ਵਰਗੇ ਡਾਂਸ ਵਿੱਚ ਮੁਹਾਰਤ ਰੱਖਦੀ ਹੈ ।

https://www.instagram.com/p/ByDFXZjJtfL/

ਰੂਪਸਾ ਬਤਾਬਿਆਲ ਦਾ ਗੁਰੂ ਕਹਿੰਦਾ ਹੈ ਕਿ ਉਸ ਨੂੰ ਕੋਈ ਨਹੀਂ ਸੀ ਜਾਣਦਾ ਪਰ ਉਸ ਦੀ ਵਜ੍ਹਾ ਕਰਕੇ ਉਹ ਪੂਰੀ ਦੁਨੀਆਂ ਤੇ ਮਸ਼ਹੂਰ ਹੋ ਗਿਆ ।ਰੂਪਸਾ ਬਤਾਬਿਆਲ ਦੀ ਇਸ ਜਿੱਤ ਤੋਂ ਬਾਅਦ ਜਦੋਂ ਉਹ ਆਪਣੇ ਸ਼ਹਿਰ ਗਈ ਤਾਂ ਪੂਰੇ ਸ਼ਹਿਰ ਨੇ ਉਸ ਦਾ ਭਰਵਾਂ ਸਵਾਗਤ ਕੀਤਾ ਸੀ ।

https://www.instagram.com/p/Bx7G5qcJdYT/

ਇਸ ਜਿੱਤ ਤੋਂ ਬਾਅਦ ਰੂਪਸਾ ਬਤਾਬਿਆਲ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੂੰ ਏਨਾਂ ਮਾਣ ਸਨਮਾਨ ਮਿਲਿਆ ਹੈ ।

Related Post