ਰੁਸਤਮ ਅਤੇ ਇੱਕਾ ਲੈ ਕੇ ਆਏ ਹਨ ਮੈੰਟਲ, ਵੇਖੋ ਪਹਿਲੀ ਝੱਲਕ

By  Gourav Kochhar February 1st 2018 10:49 AM

ਦੋਸਤੋ ਜੇਕਰ ਸਾਰੇ ਲੋਕ ਕਿਸੇ ਮੁੰਡੇ ਨੂੰ ਸਿਆਣਾ ਆਖਦੇ ਹੋਣ, ਪਰ ਅੱਗੋਂ ਮੁੰਡਾ ਕਿਸੇ ਕੁੜੀ ਦੇ ਪਿਛੇ ਪਾਗਲ ਹੋਇਆ ਫਿਰੇ ਤਾਂ ਕਿਹੋ ਜਿਹਾ ਮਾਹੌਲ ਹੋਵੇਗਾ | ਟੈਨਸ਼ਨ ਨਾ ਲਓ ਕਿਉਂਕਿ ਇਸ ਚੀਜ਼ ਬਾਰੇ ਤੁਸੀਂ ਨਹੀਂ ਸੋਚਣਾ, ਇਸਦੇ ਬਾਰੇ ਤਾਂ ਪਹਿਲਾਂ ਹੀ ਨਵਯੁਵਕ ਅਤੇ ਬਹੁਤ ਹੀ ਪ੍ਰਤਿਭਾਵਾਨ ਗਾਇਕ ਰੁਸਤਮ ਆਪਣੇ ਨਵੇਂ ਗੀਤ ਮੈਂਟਲ 'ਚ ਦੱਸ ਰਿਹਾ ਹੈ |

ਜੀ ਹਾਂ ਰੁਸਤਮ ਦਾ ਗੀਤ ਆ ਰਿਹਾ ਹੈ ਮੈਂਟਲ ਅਤੇ ਇਸ ਗੀਤ ਵਿਚ ਰੈਪ ਦਾ ਤੜਕਾ ਲਗਾਇਆ ਹੈ ਰੈਪ ਕਿੰਗ ਇੱਕਾ ਨੇ | ਗੀਤ ਦਾ ਟੀਜ਼ਰ ਰਿਲੀਜ਼ ਹੋ ਚੁਕਿਆ ਹੈ, ਜਿਸ ਵਿਚ ਰੁਸਤਮ ਦੇ ਨਾਲ ਇੱਕਾ ਨੇ ਵੀ ਫ਼ੀਚਰ ਕਿੱਤਾ ਹੈ | ਗੀਤ ਦਾ ਮਿਊਜ਼ਿਕ ਦਿੱਤਾ ਹੈ ਟੀਨੂ ਅਰੋੜਾ ਨੇ ਅਤੇ ਬੋਲ ਲਿਖੇ ਨੇ ਰਾਜ ਹੰਸ ਨੇ | ਇੱਕਾ ਨੇ ਇਸ ਗੀਤ ਦੇ ਟੀਜ਼ਰ ਨੂੰ ਆਪਣੇ ਖੁਦ ਦੇ ਯੂ-ਟਿਊਬ ਚੈਨਲ ਤੇ ਰਿਲੀਜ਼ ਕਿੱਤਾ ਹੈ | ਗੀਤ ਦੇ ਟੀਜ਼ਰ ਤੋਂ ਤਾਂ ਜਾਪਦਾ ਹੈ ਕਿ ਗੀਤ ਬਾਲਾ ਹੀ ਕੈਮ ਹੋਵੇਗਾ ਤੇ ਇਸ ਨੂੰ ਤੁਸੀਂ 2 ਫਰਵਰੀ ਤੋਂ PTC Punjabi ਤੇ PTC ChakDe ਤੇ ਦੇਖ ਸਕਦੇ ਹੋ |

Rustam & IKKA

Related Post