ਸਿੰਗਾ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ ‘ਐੱਸ.ਐੱਚ.ਓ.’ ਗੀਤ ਦੇ ਟੀਜ਼ਰ ’ਚ ਉਹਨਾਂ ਦੀ ਦਬੰਗ ਲੁੱਕ

By  Rupinder Kaler July 16th 2020 11:17 AM

‘ਬਾਪੂ ਨਾਲ ਪਿਆਰ’ ਵਰਗਾ ਹਿੱਟ ਗੀਤ ਦੇਣ ਵਾਲੇ ਗਾਇਕ ਸਿੰਗਾ ਇੱਕ ਹੋਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਦੇਣ ਜਾ ਰਹੇ ਹਨ । ‘ਐਸ.ਐੱਚ.ਓ.’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਜਿਹੜਾ ਕਿ ਸਿੰਗਾ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਪੰਜਾਬੀ ਅਦਾਕਾਰ ਬੀ.ਐੱਨ ਸ਼ਰਮਾ ਨੂੰ ਫੀਚਰ ਕੀਤਾ ਗਿਆ ਹੈ ।

https://www.instagram.com/p/CApCXPKn0Ro/

ਗੀਤ ਦੇ ਬੋਲ ਸਿੰਗਾ ਨੇ ਖੁਦ ਹੀ ਲਿਖੇ ਹਨ ਜਦੋਂ ਕਿ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ । ਗੀਤ ਦੀ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਨੇ ਤਿਆਰ ਕੀਤੀ ਹੈ । ਫੀਮੇਲ ਆਰਟਿਸਟ ਦੇ ਤੌਰ ਤੇ ਨੂਰ ਕੌਰ ਨੂੰ ਲਿਆ ਗਿਆ ਹੈ । ਸਿੰਗਾ ਦੇ ਨਵੇਂ ਗਾਣੇ ਦਾ ਜਿਸ ਤਰ੍ਹਾਂ ਦਾ ਟੀਜ਼ਰ ਹੈ, ਉਹ ਵਿੱਚ ਉਹ ਦਬੰਗ ਲੁੱਕ ਵਿੱਚ ਨਜ਼ਰ ਆ ਰਹੇ ਹਨ ।

https://www.instagram.com/p/CClLdQSHKy0/

ਇਹ ਲੁੱਕ ਉਹਨਾਂ ਦੇ ਪ੍ਰਸ਼ੰਸਕਾ ਨੂੰ ਖੂਬ ਪਸੰਦ ਆ ਰਹੀ ਹੈ, ਜਿਸ ਕਰਕੇ ਇਸ ਗੀਤ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ । ਪੂਰਾ ਗੀਤ ਕਿਸ ਤਰ੍ਹਾਂ ਦਾ ਹੋਵੇਗਾ ਇਹ 20 ਜੁਲਾਈ ਨੂੰ ਪੂਰਾ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

Related Post