ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ 'ਸਾਹੋ' ਨੇ ਤੋੜਿਆ 'ਬਾਹੂਬਲੀ 2' ਤੇ '2.0' ਦਾ ਇਹ ਰਿਕਾਰਡ

By  Aaseen Khan August 29th 2019 05:35 PM

350 ਕਰੋੜ ਦੇ ਮੈਗਾ ਬਜਟ 'ਚ ਤਿਆਰ ਹੋਈ ਸਾਊਥ ਫ਼ਿਲਮ ਸਟਾਰ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਸ਼੍ਰੱਧਾ ਕਪੂਰ ਦੀ ਫ਼ਿਲਮ ਸਾਹੋ ਰਿਲੀਜ਼ ਤਾਂ ਕੱਲ੍ਹ ਯਾਨੀ 30 ਅਗਸਤ ਨੂੰ ਹੋਣ ਜਾ ਰਹੀ ਹੈ ਪਰ ਫ਼ਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਬਾਹੂਬਲੀ ਅਤੇ 2.0 ਵਰਗੀਆਂ ਫ਼ਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ। ਦੱਸ ਦਈਏ ਸਾਹੋ ਮੂਵੀ ਲੱਗਭਗ 10 ਹਜ਼ਾਰ ਸਕਰੀਨਾਂ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਏਨੇ ਵੱਡੇ ਪੱਧਰ ਤੇ ਰਿਲੀਜ਼ ਹੋਣ ਦੇ ਨਾਲ ਸਾਹੋ ਬਾਹੂਬਲੀ 2 ਅਤੇ 2.0 ਦਾ ਰਿਕਾਰਡ ਤੋੜ ਦੇਵੇਗੀ।

ਉੱਤਰ ਭਾਰਤ 'ਚ ਹੀ ਸਾਹੋ ਤਕਰੀਬਨ 4500 ਸਕਰੀਨਾਂ 'ਤੇ ਰਿਲੀਜ਼ ਹੋ ਰਹੀ ਹੈ ਅਤੇ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ 'ਚ 2 ਹਜ਼ਾਰ ਤੋਂ ਵੱਧ ਸਕਰੀਨਾਂ ਮਿਲੀਆਂ ਹਨ। ਟਰੇਡ ਪੰਡਤਾਂ ਦੀ ਮੰਨੀਏ ਤਾਂ ਸਾਹੋ ਦੇਸ਼ ਭਰ 'ਚ ਪਹਿਲੇ ਦੀ ਹੀ 75 ਕਰੋੜ ਦੀ ਧਮਾਕੇਦਾਰ ਕਮਾਈ ਨਾਲ ਅਗਾਜ਼ ਕਰ ਸਕਦੀ ਹੈ। 10 ਹਜ਼ਾਰ ਸਕਰੀਨਾਂ 'ਤੇ ਰਿਲੀਜ਼ ਹੋਣ ਵਾਲੀ ਫ਼ਿਲਮ ਚਾਰ ਭਾਸ਼ਾਵਾਂ ਹਿੰਦੀ ਤਾਮਿਲ ਤੇਲਗੂ ਅਤੇ ਮਲਿਆਲਮ 'ਚ ਰਿਲੀਜ਼ ਹੋਣ ਵਾਲੀ ਹੈ।

ਹੋਰ ਵੇਖੋ : ਫ਼ਿਲਮ 'ਜ਼ਿੰਦਗੀ ਜ਼ਿੰਦਾਬਾਦ' ਦੇ ਸੈੱਟ ਤੋਂ ਨਿੰਜਾ ਤੇ ਮੈਂਡੀ ਤੱਖਰ ਦੀਆਂ ਤਸਵੀਰਾਂ ਆਈਆਂ ਸਾਹਮਣੇ

ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਫ਼ਿਲਮ 'ਚ ਹਿੰਦੀ ਦੇ ਡਾਇਲਾਗ ਪ੍ਰਭਾਸ ਨੇ ਖੁਦ ਬੋਲੇ ਹਨ। ਇੱਕ ਪਾਸੇ ਜਿੱਥੇ 10 ਹਜ਼ਾਰ ਸਕਰੀਨਾਂ 'ਤੇ ਫ਼ਿਲਮ ਰਿਲੀਜ਼ ਹੋਣ ਵਾਲੀ ਹੈ ਉੱਥੇ ਹੀ ਫ਼ਿਲਮ ਦੇ ਰਾਈਟਸ ਖਰੀਦਣ ਲਈ ਵੀ ਦੇਸ਼ ਦੀਆਂ ਵੱਡੀਆਂ ਕੰਪਨੀਆਂ 'ਚ ਕਾਫੀ ਹੋੜ ਲੱਗੀ। ਫ਼ਿਲਮ ਦੇ ਤੇਲਗੂ ਮਲਿਆਲਮ ਅਤੇ ਤਾਮਿਲ ਦੇ ਸੈਟੇਲਾਈਟ ਰਾਈਟਸ 70 ਕਰੋੜ ਰੁਪਏ 'ਚ ਖਰੀਦੇ ਗਏ ਜਦੋਂ ਕਿ ਹਿੰਦੀ ਦੇ ਰਾਈਟਸ ਵੀ 70 ਕਰੋੜ 'ਚ ਬਿਕੇ। ਜਦੋਂ ਕਿ ਖ਼ਬਰਾਂ ਇਹ ਵੀ ਹਨ ਕਿ ਐਮਾਜ਼ੋਨ ਨੇ ਸਾਹੋ ਦੀ ਰਾਈਟਸ 40 ਕਰੋੜ 'ਚ ਖਰੀਦੇ ਹਨ।

Related Post