'ਸਾਕ' ਫ਼ਿਲਮ 'ਚ ਕੰਮ ਕਰਨ ਵਾਲੇ ਅਦਾਕਾਰ ਮਹਾਬੀਰ ਭੁੱਲਰ ਦੀ ਜੋਬਨਪ੍ਰੀਤ ਨੇ ਕੀਤੀ ਤਾਰੀਫ਼ 

By  Shaminder August 9th 2019 05:25 PM

ਮੈਂਡੀ ਤੱਖਰ ਅਤੇ ਜੋਬਨਪ੍ਰੀਤ ਦੀ ਫ਼ਿਲਮ 'ਸਾਕ' 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਫ਼ਿਲਮ ਦੀ ਸਟਾਰ ਕਾਸਟ ਕਾਫੀ ਉਤਸ਼ਾਹਿਤ ਹੈ ।ਇਸ ਫ਼ਿਲਮ 'ਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ ਅਤੇ ਫੌਜੀ ਕਰਮ ਸਿੰਘ ਦੇ ਰੂਪ 'ਚ ਜੋਬਨਪ੍ਰੀਤ ਨਜ਼ਰ ਆਉਣ ਵਾਲੇ ਹਨ ਜਦਕਿ ਮੈਂਡੀ ਤੱਖਰ ਚੰਨ ਕੌਰ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ ।

https://www.instagram.com/p/B00smMPFP4K/

ਜੋਬਨਪ੍ਰੀਤ ਨੇ ਇਸ ਫ਼ਿਲਮ ਦਾ ਇੱਕ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਕਰਦੇ ਹੋਏ ਲਿਖਿਆ "ਬਹੁਤ ਈ ਨੇਕ , ਇਮਾਨਦਾਰ , ਸੱਚੇ ਤੇ ਸੁਲਝੇ ਹੋਏ ਇਨਸਾਨ ਤੇ ਬਹੁਤ ਹੀ Great ਕਲਾਕਾਰ  ਜੀ ਸਦਾ ਆਪ ਦਾ ਰਿਣੀ ਰਹਾਂਗਾ , ਤੁਸੀਂ ਬਹੁਤ ਹੀ ਲਾਜਵਾਬ ਕੰਮ ਕੀਤਾ ਤੇ  ਮਨਬੀਰ ਭੁੱਲਰ ਹਮੇਸ਼ਾ ਸਪੋਟ ਕਰੀ"

https://www.instagram.com/p/B08MN__Fb6A/

ਫ਼ਿਲਮ 'ਚ ਚੰਨ ਕੌਰ 'ਤੇ ਫੌਜੀ ਕਰਮ ਸਿੰਘ ਦੀ ਖ਼ੂਬਸੂਰਤ ਪ੍ਰੇਮ ਕਹਾਣੀ ਵੇਖਣ ਨੂੰ ਮਿਲੇਗੀ ।ਫ਼ਿਲਮ 'ਚ ਮੁਕੁਲ ਦੇਵ,ਸੋਨਪ੍ਰੀਤ ਜਵੰਦਾ,ਦਿਲਾਵਰ ਸਿੱਧੂ,ਰੁਪਿੰਦਰ ਰੂਪੀ,ਮਹਾਬੀਰ ਭੁੱਲਰ ਸਣੇ ਹੋਰ ਕਈ ਅਦਾਕਾਰ ਵੀ ਨਜ਼ਰ ਆਉਣਗੇ ।

https://www.instagram.com/p/B05Osshl5jb/

ਮਿਊਜ਼ਿਕ ਡਾਇਰੈਕਟਰ ਜੈਦੇਵ ਅਤੇ ਓਂਕਾਰ ਮਿਨਹਾਸ ਨੇ ਜਦਕਿ ਗੀਤਾਂ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ ।ਸਾਕ ਫਿਲਮ 'ਚ ਕੀ ਖ਼ਾਸ ਹੋਵੇਗਾ ਇਹ ਤੁਹਾਨੂੰ ਪਤਾ ਲੱਗੇਗਾ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ।ਫ਼ਿਲਹਾਲ ਦਾ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ ।

Related Post