ਰੋਮਾਂਸ ਤੇ ਕਮੇਡੀ ਨਾਲ ਭਰਪੂਰ ਹੋਵੇਗੀ 'ਸਾਕ' ਫ਼ਿਲਮ, ਟਰੇਲਰ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ 

By  Rupinder Kaler August 16th 2019 12:11 PM -- Updated: August 16th 2019 12:13 PM

ਮੈਂਡੀ ਤੱਖਰ ਅਤੇ ਜੋਬਨਪ੍ਰੀਤ ਦੀ ਫ਼ਿਲਮ 'ਸਾਕ' 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ । ਫ਼ਿਲਮ ਦੇ ਟਰੇਲਰ ਨੂੰ ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।  ਫ਼ਿਲਮ ਦਾ ਟਰੇਲਰ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਜਿਸ ਤਰ੍ਹਾਂ ਦਾ ਫ਼ਿਲਮ ਦਾ ਟਰੇਲਰ ਹੈ ਉਸ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਫ਼ਿਲਮ ਕਮੇਡੀ ਦਾ ਨਾਲ ਨਾਲ ਇੱਕ ਰੋਮਾਂਟਿਕ ਡਰਾਮਾ ਹੋਵੇਗੀ ।

https://www.instagram.com/p/B1GuyXqAoIp/

ਇਸ ਫ਼ਿਲਮ ਦੀ ਕਹਾਣੀ ਇੱਕ ਫੌਜ ਦੇ ਜਵਾਨ ਤੇ ਇਰਦ ਗਿਰਦ ਘੁੰਮਦੀ ਹੈ ਜਿਹੜਾ ਕਿ ਇੱਕ ਕੁੜੀ ਨੂੰ ਦਿਲ ਦੇ ਬੈਠਦਾ ਹੈ । ਫ਼ਿਲਮ ਵਿੱਚ ਕੁੜੀ ਦਾ ਦਿਲ ਜਿੱਤਣ ਲਈ ਪਹਿਲਾਂ ਉਹ ਕਈ ਪਾਪੜ  ਵੇਲਦਾ ਹੈ ਪਰ ਕਹਾਣੀ ਵਿੱਚ ਉਦੋਂ ਵੱਡਾ ਮੋੜ ਆਉਂਦਾ ਹੈ ਜਦੋਂ ਕੁੜੀ ਦਾ ਪਿਤਾ ਇਹ ਕਹਿੰਦਾ ਹੈ ਕਿ ਉਸ ਦੀ ਬੇਟੀ ਦਾ ਵਿਆਹ ਕਿਸੇ ਵੀ ਬੰਦੇ ਨਾਲ ਹੋ ਸਕਦਾ ਹੈ ਪਰ ਕਿਸੇ ਫੌਜੀ ਨਾਲ ਨਹੀਂ ।

https://www.instagram.com/p/B1MCiE6gO5t/

ਇਹ ਫੌਜੀ ਆਪਣੇ ਪਿਆਰ ਨੂੰ ਪਾਉਣ ਲਈ ਕੀ ਕੁਝ ਕਰਦਾ ਹੈ ਇਸ ਲਈ ਤੁਹਾਨੂੰ ਪੂਰੀ ਫ਼ਿਲਮ ਦੇਖਣੀ ਪਵੇਗੀ । ਫ਼ਿਲਮ 'ਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ ਅਤੇ ਫੌਜੀ ਕਰਮ ਸਿੰਘ ਦੇ ਰੂਪ 'ਚ ਜੋਬਨਪ੍ਰੀਤ ਨਜ਼ਰ ਆਉਣ ਵਾਲੇ ਹਨ ਜਦਕਿ ਮੈਂਡੀ ਤੱਖਰ ਚੰਨ ਕੌਰ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ ।ਫ਼ਿਲਮ 'ਚ ਮੁਕੁਲ ਦੇਵ, ਸੋਨਪ੍ਰੀਤ ਜਵੰਦਾ, ਦਿਲਾਵਰ ਸਿੱਧੂ, ਰੁਪਿੰਦਰ ਰੂਪੀ, ਮਹਾਬੀਰ ਭੁੱਲਰ ਸਣੇ ਹੋਰ ਕਈ ਅਦਾਕਾਰ ਵੀ ਨਜ਼ਰ ਆਉਣਗੇ ।

https://www.youtube.com/watch?v=ZzwJGoEUL5U

Related Post