ਗੁਰੂ ਤੋਂ ਬੇਮੁਖ ਹੋ ਕੇ ਇਨਸਾਨ ਦਾ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ਹਾਲ ਦੱਸ ਰਹੇ ਨੇ ਮਨਜੀਤ ਪੱਪੂ

By  Shaminder September 11th 2020 12:38 PM

ਮਨਜੀਤ ਪੱਪੂ ਦੀ ਆਵਾਜ਼ ‘ਚ ਧਾਰਮਿਕ ਗੀਤ ‘ਸੱਚੇ ਪਾਤਸ਼ਾਹ’ ਰਿਲੀਜ਼ ਹੋ ਚੁੱਕਿਆ ਹੈ । ਜਿਸ ਦਾ ਇੱਕ ਵੀਡੀਓ ਸੁਖਸ਼ਿੰਦਰ ਛਿੰਦਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਖਸ਼ਿੰਦਰ ਸ਼ਿੰਦਾ ਨੇ ਜਿੱਥੇ ਗਾਇਕ ਦੀ ਅਜਿਹਾ ਧਾਰਮਿਕ ਗੀਤ ਕੱਢਣ ‘ਤੇ ਵਧਾਈ ਦਿੱਤੀ ਹੈ ਅਤੇ ਉਸ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਹੈ ।ਗੀਤ ਦੇ ਬੋਲ ਝਲਮਣ ਸਿੰਘ ਢੰਡਾ ਨੇ ਲਿਖੇ ਹਨ ।

 

View this post on Instagram

 

ਮੇਰੇ ਵੱਡੇ ਵੀਰ ਮਨਜੀਤ ਪੱਪੂ ਦਾ ਬਹੁਤ ਵੱਧਿਆ ਸਮਾਜ ਨੂੰ ਨਸੀਹਤ ਦੇਣ ਵਾਲਾ ਗੀਤ ਤੇ ਸਤਿਕਾਰ ਯੋਗ ਲਿਖਾਰੀ ਝੱਲਮਣ ਸਿੰਘ ਢੰਡੇ ਦਾ ਬਹੁਤ ਬੇਹਤਰੀਨ ਲਿਖਿਆ ਗੀਤ ਸੁਣਕੇ ਜਰੂਰ ਦੱਸਣਾ ਕਿੱਦਾਂ ਲੱਗਾ ਰੱਬ ਰਾਖਾ #SachePaatshaah ?

A post shared by Sukshinder Shinda (@sukshindershinda) on Sep 10, 2020 at 4:05pm PDT

ਇਸ ਧਾਰਮਿਕ ਗੀਤ ‘ਚ ਮਨਜੀਤ ਪੱਪੂ ਨੇ ਸਿੱਖੀ ਤੋਂ ਦੂਰ ਹੋ ਰਹੇ ਲੋਕਾਂ ਦੀ ਗੱਲ ਕੀਤੀ ਹੈ । ਜੋ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋ ਕੇ ਗਲਤ ਰਾਹਾਂ ‘ਤੇ ਤੁਰ ਪੈਂਦੇ ਹਨ । ਅਜਿਹੇ ਲੋਕਾਂ ਨੂੰ ਇਸ ਗੀਤ ਦੇ ਜ਼ਰੀਏ ਸੇਧ ਦੇਣ ਦੀ ਕੋਸ਼ਿਸ਼ ਗਾਇਕ ਨੇ ਕੀਤੀ ਹੇ ।

ਇਸ ਦੇ ਨਾਲ ਹੀ ਇਹ ਵੀ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸ਼ਬਦ ਗੁਰੂ ਤੋਂ ਬੇਮੁਖ ਹੋਇਆ ਬੰਦਾ ਜਦੋਂ ਗਲਤ ਰਾਹ ‘ਤੇ ਤੁਰ ਪੈਂਦਾ ਹੈ ਤਾਂ ਕੁਝ ਸਮੇਂ ਤਾਂ ਉਸ ਨੂੰ ਦੌਲਤ ਸ਼ੌਹਰਤ ਤਾਂ ਹਾਸਲ ਹੋ ਜਾਂਦੀ ਹੈ ਪਰ ਆਖਿਰ ਨੂੰ ਉਸ ਦਾ ਨਤੀਜਾ ਬਹੁਤ ਹੀ ਬੁਰਾ ਹੁੰਦਾ ਹੈ । ਗੀਤ ‘ਚ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼ ਗਾਇਕ ਨੇ ਕੀਤੀ ਹੈ ।

Related Post