ਸਚਿਨ ਆਹੂਜਾ ਰਹਿ ਚੁੱਕੇ ਨੇ ਮੈਡੀਕਲ ਦੇ ਵਿਦਿਆਰਥੀ, ਅੱਜ ਸੰਗੀਤ ਦੁਨੀਆਂ ਦਾ ਨੇ ਵੱਡਾ ਨਾਮ

By  Aaseen Khan July 19th 2019 12:53 PM

ਪੰਜਾਬੀ ਇੰਡਸਟਰੀ ਦੇ ਨਾਮੀ ਸੰਗੀਤਕਾਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਜਿੰਨ੍ਹਾਂ ਨੂੰ ਸੰਗੀਤ ਦੀ ਗੁੜ੍ਹਤੀ ਪਿਤਾ ਚਰਨਜੀਤ ਆਹੂਜਾ ਤੋਂ ਮਿਲੀ ਹੈ। ਸਚਿਨ ਆਹੂਜਾ ਅੱਜ ਆਪਣਾ 41 ਵਾਂ ਜਨਮ ਦਿਨ ਮਨਾ ਰਹੇ ਹਨ। ਸਚਿਨ ਆਹੂਜਾ 19 ਜੁਲਾਈ 1978 ਨੂੰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਜਨਮੇ ਸਨ। ਸਚਿਨ ਆਹੂਜਾ ਨਾ ਸਿਰਫ਼ ਮਸ਼ਹੂਰ ਸੰਗੀਤਕਾਰ ਹਨ ਬਲਕਿ ਉਹ ਇਕ ਚੰਗੇ ਕੰਪੋਜ਼ਰ, ਨਿਰਮਾਤਾ ਅਤੇ ਜੱਜ ਵਜੋਂ ਵੀ ਜਾਣੇ ਜਾਂਦੇ ਹਨ।

 

View this post on Instagram

 

Om Ingnoraaye Namah.. ओम् इग्नोराए नमः। khush rehne ka mantra ??? #sachinahuja #likeforlikes #tiktok #instagood #shootlife #desi #music #swag

A post shared by Sachin Ahuja (@thesachinahuja) on Jun 30, 2019 at 7:31am PDT

ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਂਦੇ ਸੰਗੀਤਕ ਸ਼ੋਅਜ਼ 'ਚ ਜੱਜ ਦੀ ਭੂਮਿਕਾ ਸਚਿਨ ਅਹੂਜਾ ਵੱਲੋਂ ਨਿਭਾਈ ਜਾ ਚੁੱਕੀ ਹੈ। ਇੱਕ ਇੰਟਰਵਿਊ ਦੌਰਾਨ ਉਹਨਾਂ ਦੱਸਿਆ ਸੀ ਕਿ ਉਹ ਮੈਡੀਕਲ ਦੇ ਵਿਦਿਆਰਥੀ ਰਹਿ ਚੁੱਕੇ ਹਨ। ਪਿਤਾ ਦੇ ਬਿਮਾਰ ਹੋਣ ਤੋਂ ਬਾਅਦ ਸਚਿਨ ਨੂੰ ਸਟੂਡੀਓ ਜੁਆਇਨ ਕਰਨਾ ਪਿਆ। ਮਿਊਜ਼ਿਕ ਦੇ ਨਾਲ ਨਾਲ ਸਚਿਨ ਨੂੰ ਫ਼ਿਲਮਾਂ ਦੇਖਣਾ ਪਰਿਵਾਰ ਨਾਲ ਸਮਾਂ ਬਿਤਾਉਣਾ ਅਤੇ ਡਰਾਈਵਿੰਗ ਕਰਨਾ ਪਸੰਦ ਹੈ। ਗਾਇਕ ਸਰਦੂਲ ਸਿਕੰਦਰ ਉਹਨਾਂ ਦੇ ਮਨ ਪਸੰਦ ਗਾਇਕਾਂ 'ਚੋਂ ਹਨ।

ਹੋਰ ਵੇਖੋ :ਸੁਰਿੰਦਰ ਸ਼ਿੰਦਾ ਅਤੇ ਦਲੇਰ ਮਹਿੰਦੀ ਜਲਦ ਇਕੱਠੇ ਲੈ ਕੇ ਆ ਸਕਦੇ ਹਨ ਕੁਝ ਨਵਾਂ

 

View this post on Instagram

 

Happy Birthday to my little Princess Sargun.. She turns one today. We all love you my doll ? ❤️? #sachinahuja #likeforlikes #instagood #daughter #happybirthday #birthday #desi #swag #brother

A post shared by Sachin Ahuja (@thesachinahuja) on Jul 1, 2019 at 9:07pm PDT

ਸਚਿਨ ਕਈ ਪੰਜਾਬੀ ਫਿਲਮਾਂ ਨੂੰ ਆਪਣੇ ਸੰਗੀਤ ਨਾਲ ਨਵਾਜ਼ ਚੁੱਕੇ ਹਨ ਜਿੰਨ੍ਹਾਂ 'ਚ ‘ਯਾਰੀਆਂ’, ‘ਪੂਜਾ ਕਿਵੇਂ ਆ’, ‘ਜੋਰਾ 10 ਨੰਬਰੀਆ’, ‘ਕਬੱਡੀ ਵਨਸ ਅਗੈਂਨ’ ਵਰਗੀਆਂ ਹਿੱਟ ਫਿਲਮਾਂ ਸ਼ਾਮਿਲ ਹਨ। ਗੀਤਾਂ ਨੂੰ ਮਿਊਜ਼ਿਕ ਦੇਣ ਤੋਂ ਇਲਾਵਾ ਆਪਣੀ ਅਵਾਜ਼ 'ਚ ਵੀ ਕਈ ਪੰਜਾਬੀ ਗੀਤ ਦੇ ਚੁੱਕੇ ਹਨ। ਸਚਿਨ ਆਹੂਜਾ ਨੂੰ ਕਈ ਮਿਊਜ਼ਿਕ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।ਉਹਨਾਂ ਦੇ ਜਨਮਦਿਨ 'ਤੇ ਪੀਟੀਸੀ ਨੈੱਟਵਰਕ ਸਚਿਨ ਅਹੂਜਾ ਨੂੰ ਮੁਬਾਰਕਾਂ ਦਿੰਦਾ ਹੈ।

 

View this post on Instagram

 

Day well spent with these talented kids at Voice of Punjab Chota Champ 6 .. @inderjitnikku @sahilvofficial #sachinahuja #likeforlikes #instagood #vop #desi #swag

A post shared by Sachin Ahuja (@thesachinahuja) on Jun 20, 2019 at 5:46am PDT

Related Post