ਸਰਦਾਰਾਂ ਦੀ ਹਰ ਪਾਸੇ ਹੈ ਚੜਤ,ਕਈ ਵੈੱਬ-ਸੀਰੀਜ਼ ‘ਚ ਸਰਦਾਰ ਲੁੱਕ ਨੂੰ ਦਿੱਤੀ ਜਾ ਰਹੀ ਤਰਜੀਹ 

By  Shaminder May 11th 2019 11:48 AM -- Updated: May 11th 2019 11:51 AM

ਸਰਦਾਰਾਂ ਦੀ ਹਰ ਪਾਸੇ ਚੜਾਈ ਹੈ ।ਸਰਦਾਰ ਜਿੱਥੇ ਆਪਣੀ ਬਹਾਦਰੀ ਲਈ ਪੂਰੀ ਦੁਨੀਆਂ 'ਚ ਜਾਣੇ ਜਾਂਦੇ ਨੇ । ਜਿਸ ਕਰਕੇ ਸਰਦਾਰਾਂ ਦੀ ਦੁਨੀਆਂ ਦੇ ਹਰ ਕੋਨੇ 'ਚ ਬਹੁਤ ਹੀ ਵਧੀਆ ਇਮੇਜ ਬਣੀ ਹੋਈ ਹੈ । ਹੁਣ ਫ਼ਿਲਮਾਂ ਅਤੇ ਵੈੱਬ ਸੀਰੀਜ਼ 'ਚ ਵੀ ਸਰਦਾਰ ਲੁੱਕ ਨੂੰ ਤਰਜੀਹ ਦਿੱਤੀ ਜਾਂਦੀ ਹੈ । ਗੱਲ ਜੇ ਕਰੀਏ ਇੱਕ ਵੈੱਬ ਸੀਰੀਜ਼ ਦੀ ਤਾਂ ਸੈਕ੍ਰੇਡ ਗੇਮਸ ਟੂ ਦੇ ਦੋ ਨਵੇਂ ਪੋਸਟਰ ਰਿਲੀਜ਼ ਕਰ ਦਿੱਤੇ ਗਏ ਹਨ ।

Related image

ਲੋਕਾਂ 'ਚ ਉਤਸੁਕਤਾ ਵਧਾਏ ਰੱਖਣ ਲਈ ਥੋੜੇ ਥੋੜੇ ਵਕਫੇ ਤੋਂ ਬਾਅਦ ਇਹ ਪੋਸਟਰ ਜਾਰੀ ਕੀਤੇ ਗਏ ਹਨ । ਪਹਿਲੇ ਪੋਸਟਰ 'ਚ ਨਵਾਜ਼ੁਦੀਨ ਸਿਦੀਕੀ ਨਜ਼ਰ ਆ ਰਹੇ ਨੇ ।ਦੂਸਰੇ ਪੋਸਟਰ ਦੀ ਗੱਲ ਕਰੀਏ ਤਾਂ ਇਹ ਪੋਸਟਰ ਸੈਫ ਅਲੀ ਖ਼ਾਨ ਦਾ ਹੈ । ਜਿਸ 'ਚ ਉਹ ਕਾਫੀ ਸੀਰੀਅਸ ਲੁਕ 'ਚ ਨਜ਼ਰ ਆ ਰਹੇ ਹਨ । ਪੋਸਟਰ ਵੱਲ ਵੇਖੀਏ ਤਾਂ ਇਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਲੁਕ ਸੀਜ਼ਨ ਇੱਕ 'ਚ ਦਿੱਤਾ ਗਿਆ ਸੀ,ਉਸੇ ਤਰ੍ਹਾਂ ਦਾ ਲੁਕ ਸੀਜ਼ਨ ਦੋ 'ਚ ਵੀ ਹੋਵੇਗਾ ।ਉਨ੍ਹਾਂ ਦੀ ਲੁੱਕ 'ਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ । ਦੋਨਾਂ ਹੀ ਪੋਸਟਰਾਂ ਨੂੰ ਵੇਖੀਏ ਤਾਂ ਇੱਕ ਗੱਲ ਤਾਂ ਸਾਫ ਹੈ ਕਿ ਸੈਕ੍ਰੇਡ ਗੇਮਸ ਦੋ ਦੀ ਕਹਾਣੀ ਸੈਕ੍ਰੇਡ ਗੇਮਸ ਦੇ ਅੱਗੇ ਦੀ ਕਹਾਣੀ ਹੋਵੇਗੀ ।

Related Post