ਦੁਨੀਆ ਦਾ ਸਭ ਤੋਂ ਵੱਧ ਡਿਸਲਾਈਕ ਪਾਉਣ ਵਾਲਾ ਵੀਡੀਓ ਬਣਿਆ ‘ਸੜਕ-2’ ਦਾ ਟਰੇਲਰ

By  Rupinder Kaler August 17th 2020 02:40 PM

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਪੱਖਪਾਤ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ । ਲੋਕ ਗੁੱਸੇ ਨਾਲ ਭਰੇ ਹੋਏ ਹਨ, ਤੇ ਇਹ ਗੁੱਸਾ ਆਲੀਆ ਭੱਟ ਦੀ ਫ਼ਿਲਮ ਸੜਕ-2 ਦੇ ਟਰੇਲਰ ਤੇ ਫੁੱਟ ਰਿਹਾ ਹੈ । 12 ਅਗਸਤ ਨੂੰ ਰਿਲੀਜ਼ ਕੀਤਾ ਇਹ ਟਰੇਲਰ ਕਾਫੀ ਟਰੋਲ ਹੋ ਰਿਹਾ ਹੈ । ਇਸ ਨੂੰ ਯੂਟਿਊਬ ਤੇ ਲਗਾਤਾਰ ਡਿਸਲਾਈਕ ਮਿਲ ਰਹੇ ਹਨ । ਸੜਕ-2 ਦਾ ਟਰੇਲਰ ਦੁਨੀਆ ਦੀ ਸਭ ਤੋਂ ਵੱਧ ਡਿਸਲਾਈਕ ਪਾਉਣ ਵਾਲਾ ਵੀਡੀਓ ਬਣ ਗਿਆ ਹੈ ।

ਫ਼ਿਲਮ ਦੇ ਟਰੇਲਰ ਨੂੰ ਹੁਣ ਤੱਕ 11 ਮਿਲੀਅਨ ਤੋਂ ਜ਼ਿਆਦਾ ਡਿਸਲਾਈਕ ਮਿਲ ਚੁੱਕੇ ਹਨ ਜਦੋਂ ਕਿ ਇਸ ਨੂੰ ਸਿਰਫ 6 ਲੱਖ ਦੇ ਕਰੀਬ ਲਾਈਕ ਮਿਲੇ ਹਨ । ਵਿਕੀਪੀਡੀਆ ਮੁਤਾਬਿਕ ਨਾਪਸੰਦ ਕੀਤੇ ਗਏ ਵੀਡੀਓ ਵਿੱਚੋਂ ਜਸਟਿਨ ਬੀਬਰ ਦਾ ਗਾਣਾ ‘ਬੇਬੀ’ ਹੈ ਗਾਣੇ ਨੂੰ 11.59 ਮਿਲੀਅਨ ਡਿਸਲਾਈਕ ਮਿਲ ਚੁੱਕੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਮਹੇਸ਼ ਭੱਟ ਦੀ ਇਸ ਫ਼ਿਲਮ ਵਿੱਚ ਉਹਨਾਂ ਦੀਆਂ ਦੋਵੇਂ ਬੇਟੀਆਂ ਪੂਜਾ ਭੱਟ ਤੇ ਆਲੀਆ ਭੱਟ ਹਨ ਤੇ ਇਸ ਦੇ ਨਾਲ ਹੀ ਸੰਜੇ ਦੱਤ ਤੇ ਅਦਿਤਯਾ ਰਾਏ ਕਪੂਰ ਹਨ ।

Related Post